ਲਖਬੀਰ ਸਿੰਘ ਦੇ ਕਤਲ ਸੰਬੰਧੀ ਜਾਂਚ ਕਰਨ ਲਈ ਐੱਸ.ਆਈ.ਟੀ ਦੀ ਟੀਮ ਪਹੁੰਚੀ ਚੀਮਾਂ ਕਲਾਂ

0
62

ਸਰਾਏ ਅਮਾਨਤ ਖਾਂ (tlt) ਪੰਜਾਬ ਸਰਕਾਰ ਵਲੋਂ ਲਖਬੀਰ ਸਿੰਘ ਟੀਟੂ ਦੇ ਕਤਲ ਦੀ ਜਾਂਚ ਕਰਨ ਲਈ ਬਣਾਈ ਸਿੱਟ ਦੇ ਦੋ ਮੈਂਬਰਾਂ ਏ.ਡੀ.ਜੀ.ਪੀ ਕਮ ਡਾਇਰੈਕਟਰ ਬਿਊਰੋ ਵਰਿੰਦਰ ਕੁਮਾਰ, ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਤੇ ਡੀ.ਐੱਸ.ਪੀ ਸਿਟੀ ਸੁੱਚਾ ਸਿੰਘ ਬੱਲ ਸਮੇਤ ਜਾਂਚ ਟੀਮ ਪਿੰਡ ਚੀਮਾਂ ਕਲਾਂ ਵਿਖੇ ਪਹੁੰਚੀ। ਮ੍ਰਿਤਕ ਦੀ ਭੈਣ ਰਾਜ ਕੋਰ ਕੋਲੋਂ ਤਕਰੀਬਨ ਇਕ ਘੰਟੇ ਦੀ ਪੁੱਛ – ਗਿੱਛ ਤੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਮੁਹਤਬਰ ਵਿਅਕਤੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ |