ਪੰਜਾਬ ‘ਚ ਹੀ ਬਣਗੀਆਂ ਪਨਬਸ ਤੇ ਪੀਆਰਟੀਸੀ ਦੀਆਂ 842 ਨਵੀਆਂ ਬੱਸਾਂ! Punjab Roadways ਹੈੱਡਕੁਆਟਰ ‘ਚ ਪ੍ਰਕਿਰਿਆ ਅੰਤਿਮ ਪੜਾਅ ‘ਤੇ

0
45

ਜਲੰਧਰ (ਗੁਰਵਿੰਦਰ ਸਿੰਘ) ਪਨਬੱਸ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਆਖਰਕਾਰ ਪੰਜਾਬ ਦੇ ਬੱਸ ਬਾਡੀ ਫੈਬਰੀਕੇਟਰਾਂ ਨੂੰ ਬਹੁਤ ਜਲਦੀ ਰਾਹਤ ਦੇਣ ਜਾ ਰਹੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪਨਬੱਸ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਬੇੜੇ ਵਿਚ ਸ਼ਾਮਲ ਹੋਣ ਜਾ ਰਹੀਆਂ 842 ਨਵੀਆਂ ਬੱਸਾਂ ਦੀ ਬੱਸ ਬਾਡੀ ਬਣਾਉਣ ਦੀ ਪ੍ਰਕਿਰਿਆ ਪੰਜਾਬ ਦੇ ਹੀ ਫੈਬਰੀਕੇਟਰ ਤੋਂ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ। ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪਨਬੱਸ ਵਿਚ 587 ਨਵੀਆਂ ਬੱਸਾਂ ਤੇ ਪੀਆਰਟੀਸੀ ਦੇ ਬੇੜੇ ਵਿਚ 255 ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਬੀਐਸ 6 ਮਾਪਦੰਡਾਂ ਵਾਲੀਆਂ ਨਵੀਆਂ ਬੱਸਾਂ ਦੀ ਚੈਸਿਸ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਹੁਣ ਸਿਰਫ਼ ਫੈਬਰੀਕੇਸ਼ਨ ਦਾ ਕੰਮ ਬਾਕੀ ਹੈ।

ਭਾਵੇਂ ਕਿ ਪੰਜਾਬ ਟਰਾਂਸਪੋਰਟ ਵਿਭਾਗ ਦੇ ਕੁਝ ਅਧਿਕਾਰੀ ਤਕਨੀਕੀ ਤਰਕ ਦੇ ਕੇ ਪੰਜਾਬ ਦੇ ਬਾਹਰਵਾਰ ਸਥਿਤ ਫੈਬਰੀਕੇਟਰਾਂ ਤੋਂ ਨਵੀਆਂ ਬੱਸਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬੱਸਾਂ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਤੁਰੰਤ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਨਿਰਦੇਸ਼ ਪ੍ਰਾਪਤ ਕਰਨ ਤੋਂ ਬਾਅਦ ਹੁਣ ਪੰਜਾਬ ਦੇ ਬੱਸ ਬਾਡੀ ਫੈਬਰੀਕੇਟਰਾਂ ਨੂੰ ਕੰਮ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਪਿਛਲੇ ਸਾਲਾਂ ਵਿਚ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਫੈਬਰੀਕੇਸ਼ਨ ਨਾਲ ਸਬੰਧਤ ਟੈਂਡਰ ਵਿਚ ਕੁਝ ਅਜਿਹੀਆਂ ਸ਼ਰਤਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਨੂੰ ਸਥਾਨਕ ਫੈਬਰੀਕੇਟਰ ਟੈਂਡਰਾਂ ਦੀਆਂ ਸ਼ਰਤਾਂ ਕਾਰਨ ਪੂਰਾ ਨਹੀਂ ਕਰ ਸਕੇ ਸਨ। ਨਤੀਜੇ ਵਜੋਂ ਉਨ੍ਹਾਂ ਨੂੰ ਸਰਕਾਰੀ ਬੱਸਾਂ ਦੇ ਨਿਰਮਾਣ ਦਾ ਕੰਮ ਨਹੀਂ ਮਿਲ ਸਕਿਆ। ਪੰਜਾਬ ਸਰਕਾਰ ਨੇ ਆਪਣੀਆਂ ਸਰਕਾਰੀ ਬੱਸਾਂ ਰਾਜਸਥਾਨ ਤੇ ਹਰਿਆਣਾ ਵਿਚ ਬਨਾਉਣ ਲਈ। ਲਾਕਡਾਊਨ ਦੌਰਾਨ ਪੰਜਾਬ ਦੇ ਫੈਬਰੀਕੇਟਰ ਲਾਕਡਾਊਨ ਦੀ ਕਗਾਰ ‘ਤੇ ਪਹੁੰਚ ਗਏ ਸਨ, ਜਿਸ ਦਾ ਕਾਰਨ ਇਹ ਸੀ ਕਿ ਨਵੀਆਂ ਬੱਸਾਂ ਨਹੀਂ ਖਰੀਦੀਆਂ ਜਾ ਰਹੀਆਂ ਸਨ, ਇਸ ਤੋਂ ਇਲਾਵਾ ਮੁਰੰਮਤ ਦਾ ਕੰਮ ਵੀ ਨਹੀਂ ਆ ਰਿਹਾ ਸੀ।