ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬਰਨਾਲਾ ਦੇ ਬੱਸ ਅੱਡੇ ‘ਤੇ ਮਾਰਿਆ ਛਾਪਾ

0
107

ਬਰਨਾਲਾ (TLT) ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਨਿਵਾਰ ਦਿਨ ਚੜ੍ਹਦੇ ਹੀ ਬਰਨਾਲਾ ਦੇ ਬੱਸ ਸਟੈਂਡ ‘ਤੇ ਛਾਪਾਮਾਰੀ ਕਰਦਿਆਂ ਜਿੱਥੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਹੀ ਸਵਾਰੀਆਂ ਨਾਲ ਵੀ ਰਾਬਤਾ ਕਰਕੇ ਉਨ੍ਹਾ ਨੂੰ ਬੱਸ ਸਟੈਂਡ ਤੇ ਆ ਰਹੀਆਂ ਦਿੱਕਤਾਂ ਬਾਰੇ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਬਰਨਾਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਤੇ ਵਰਜੀਤ ਸਿੰਘ ਵਾਲੀਆ ਐੱਸਡੀਐੱਮ ਬਰਨਾਲਾ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਸਣੇ ਟਰਾਂਸਪੋਰਟ ਅਧਿਕਾਰੀ ਵੀ ਹਾਜ਼ਰ ਸਨ।