ਪੰਜਾਬ ਪ੍ਰੈੱਸ ਕਲੱਬ ਦੀ 29 ਅਕਤੂਬਰ ਨੂੰ ਹੋ ਰਹੀ ਚੋਣ ਸਬੰਧੀ 7 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ

0
151

 

ਜਲੰਧਰ (ਗੁਰਵਿੰਦਰ ਸਿੰਘ) ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਚੋਣ 29 ਅਕਤੂਬਰ ਨੂੰ ਹੋ ਰਹੀ ਚੋਣ ਸਬੰਧੀ ਅੱਜ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਦਾ ਦਿਨ ਸੀ ,ਸ਼ਾਮ ਚਾਰ ਵਜੇ ਤਕ 7 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ ਉਨ੍ਹਾਂ ਵਿੱਚ ਸੁਨੀਲ ਰੁਦਰਾ ਵੱਲੋਂ ਪ੍ਰਧਾਨ ਦੇ ਅਹੁਦੇ ਲਈ, ਸੰਦੀਪ ਸਾਹੀ ਸੀਨੀਅਰ ਵਾਇਸ ਪ੍ਰਧਾਨ , ਮੇਹਰ ਮਾਲਿਕ ਉਪ ਪ੍ਰਧਾਨ, ਨਿਖਿਲ ਸ਼ਰਮਾ ਜਨਰਲ ਸੈਕਟਰੀ, ਰਜੇਸ਼ ਥਾਪਾ ਜੁਆਇੰਟ ਸੈਕਟਰੀ, ਰਾਜੇਸ਼ ਸ਼ਰਮਾ ਕੈਸ਼ੀਅਰ ਅਤੇ ਸੈਕਟਰੀ ਦੇ ਅਹੁੱਦੇ ਲਈ ਰਮੇਸ਼ ਨਈਅਰ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ।
ਪਿਛਲੇ ਦਿਨੀਂ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਸੀ ਕਿ ਪੰਜਾਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਮਈ ਮਹੀਨੇ ਵਿੱਚ ਹੋਣੀ ਸੀ, ਜੋ ਕੋਵਿਡ ਕਾਰਨ ਨਹੀਂ ਸੀ ਕਰਵਾਈ ਜਾ ਸਕੀ, ਹੁਣ ਜਦੋਂ ਪਹਿਲਾਂ ਦੇ ਮੁਕਾਬਲੇ ਹਾਲਾਤ ਬਿਹਤਰ ਹਨ ਤਾਂ ਚੋਣ ਕਰਵਾਉਣ ਦੀ ਇਹ ਤਜਵੀਜ਼ ਰੱਖੀ ਗਈ ਹੈ।
ਚੋਣ ਕਰਵਾਉਣ ਦੀ ਰੱਖੀ ਗਈ ਤਜਵੀਜ਼ ਅਨੁਸਾਰ 22 ਅਕਤੂਬਰ ਨੂੰ ਨਾਮਜ਼ਦਗੀਆਂ ਹੋਣਗੀਆਂ ਤੇ 25 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਮਿਥਿਆ ਗਿਆ ਹੈ। 29 ਅਕਤੂਬਰ ਨੂੰ ਪ੍ਰਧਾਨ ਸਮੇਤ ਬਾਕੀ ਸਾਰੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।