ਪੁਰਾਣੀ ਰੰਜਿਸ਼ ਦੇ ਚੱਲਦਿਆਂ 3 ਜਣਿਆਂ ਦੀ ਕੁੱਟਮਾਰ ਕਰਨ ’ਤੇ ਮਾਮਲਾ ਦਰਜ

0
58

ਬਰਨਾਲਾ (tlt) ਪੁਰਾਣੀ ਰੰਜਿਸ਼ ਦੇ ਚੱਲਦਿਆਂ ਤਿੰਨ ਜਣਿਆਂ ਦੀ ਕੁੱਟਮਾਰ ਕਰਨ ’ਤੇ ਪੁਲਿਸ ਨੇ 5 ਨਾਮਜਦ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸ਼ਹਿਣਾ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮੱਖਣ ਸ਼ਾਹ ਨੇ ਦੱਸਿਆ ਕਿ ਹਰਜੀਤ ਸਿੰਘ ਵਾਸੀ ਸ਼ਹਿਣਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 20 ਅਕਤੂਬਰ ਨੂੰ ਸ਼ਾਮ ਕਰੀਬ 6 ਵਜੇ ਉਹ ਬਲਜਿੰਦਰ ਸਿੰਘ ਵਾਸੀ ਸ਼ਹਿਣਾ ਤੇ ਮੱਘਰ ਸਿੰਘ ਵਾਸੀ ਮੱਲ੍ਹੀਆਂ ਨਾਲ ਮੋਟਰਸਾਈਕਲ ’ਤੇ ਸਵਾਰ ਹੋਕੇ ਦੁੱਧ ਪਾਉਣ ਲਈ ਸੁਖਪਾਲ ਸਿੰਘ ਦੀ ਡੇਅਰੀ ’ਤੇ ਗਏ ਸਨ। ਜਦੋਂ ਉਹ ਦੁੱਧ ਪਾਕੇ ਡੇਅਰੀ ’ਚੋਂ ਬਾਹਰ ਗਲੀ ’ਚ ਆਏ ਤਾਂ ਅਰਸ਼ਦੀਪ ਸਿੰਘ ਉਰਫ਼ ਬਿੱਲਾ, ਕੁਲਦੀਪ ਸਿੰਘ, ਬਬਲੀ ਸਿੰਘ, ਬੁੱਖਾ ਸਿੰਘ, ਕਮਲਜੀਤ ਕੌਰ ਵਾਸੀ ਸ਼ਹਿਣਾ ਤੇ ਦੋ ਹੋਰ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਤਿੰਨਾਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਤੇ ਮੋਟਰਸਾਈਕਲ ਦੀ ਵੀ ਭੰਨ ਤੋੜ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।