ਪੰਜਾਬ ਦੇ ਕਾਂਗਰਸੀ ਵਿਧਾਇਕ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ, ਵਿਕਾਸ ਦੇ ਸਵਾਲ ‘ਤੇ ਜੜਿਆ ਥੱਪੜ

0
87

ਨਰੋਟ ਮਹਿਰਾ (TLT) ਪਿੰਡ ਸਮਰਾਲਾ ‘ਚ ਮੰਗਲਵਾਰ ਰਾਤ ਨੂੰ ਭੋਆ ਦੇ ਵਿਧਾਇਕ ਨੇ ਇਕ ਨੌਜਵਾਨ ਦੀ ਆਪਣੇ ਸਮਰਥਕਾਂ ਤੇ ਸੁਰੱਖਿਆ ਮੁਲਾਜ਼ਮ ਸਮੇਤ ਕੁੱਟਮਾਰ ਕਰ ਦਿੱਤੀ। ਵਾਇਰਲ ਵੀਡੀਓ ਅਨੁਸਾਰ ਨੌਜਵਾਨ ਦਾ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਆਪਣੇ ਪਿੰਡ ‘ਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਹਿਸਾਬ ਮੰਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਹਾਲੇ ਤਕ ਕੋਈ ਕੇਸ ਦਰਜ ਨਹੀਂ ਕੀਤਾ ਹੈ।

ਪਿੰਡ ਸਮਰਾਲਾ ‘ਚ ਜਗਰਾਤੇ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਵਿਚ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਬੁਲਾਇਆ ਗਿਆ ਸੀ। ਰਾਤ ਕਰੀਬ 8 ਵਜੇ ਜੋਗਿੰਦਰ ਪਾਲ ਆਪਣੀਆਂ ਉਪਲਬਧੀਆਂ ਗਿਣਵਾ ਰਹੇ ਸਨ। ਇਸ ਵਿਚ ਡੋਗਰਾ ਸਰਟੀਫਿਕੇਟ ਬਾਰੇ ਦੱਸ ਰਹੇ ਸਨ। ਉਹ ਜ਼ਮੀਨੀ ਨੇਤਾ ਹਨ, ਪਹਿਲਾਂ ਉਹ ਐੱਮਸੀ ਬਣੇ ਤੇ ਉਸ ਤੋਂ ਬਾਅਦ ਆਪਣੇ ਕਾਰਜਾਂ ਦੀ ਬਦੌਲਤ ਵਿਧਾਇਕ ਤਕ ਪਹੁੰਚੇ। ਜਦੋਂ ਉਹ ਬੋਲ ਰਹੇ ਸਨ, ਉਦੋਂ ਪਿੱਛੋਂ ਪਿੰਡ ਸੁਕਾਲਗੜ੍ਹ ਨਿਵਾਸੀ ਇਕ ਨੌਜਵਾਨ ਕੁਝ ਬੋਲਣ ਲੱਗਾ, ਜਿਸ ਨੂੰ ਪੁਲਿਸ ਵਾਲਿਆਂ ਤੇ ਸਮਰਥਕਾਂ ਨੇ ਅੱਗੇ ਆਉਣ ਤੋਂ ਰੋਕਿਆ। ਨੌਜਵਾਨ ਨੇ ਕਿਹਾ ਕਿ ‘ਏਨੇ ਕੀ ਕੀਤਾ ਕੰਮ’। ਇਸ ‘ਤੇ ਵਿਧਾਇਕ ਨੇ ਕਿਹਾ ਕਿ ਇਸ ਨੂੰ ਨਹੀਂ ਕਹਿਣਾ ਕੁਝ ਵੀ, ਬੇਟਾ ਜੇ ਕੋਈ ਗੱਲ ਹੈ ਤਾਂ ਇੱਥੇ ਮੇਰੇ ਕੋਲ ਆਜਾ ਤੇ ਗੱਲ ਕਰ। ਨੌਜਵਾਨ ਵਿਧਾਇਕ ਦੇ ਕੋਲ ਚਲਾ ਗਿਆ। ਵਿਧਾਇਕ ਨੇ ਬੋਲਣ ਲਈ ਮਾਈਕ ਦਿੱਤਾ। ਨੌਜਵਾਨ ਬੋਲਿਆ ਕੀ ਕੀਤਾ। ਇਸ ‘ਤੇ ਵਿਧਾਇਕ ਨੇ ਖੱਬੇ ਹੱਥੋਂ ਨੌਜਵਾਨ ਦੇ ਮੂੰਹ ‘ਤੇ ਥੱਪੜ ਜੜ ਦਿੱਤਾ ਤੇ ਪਿੱਠ ‘ਚ ਦੋ ਮੁੱਕੇ ਮਾਰੇ। ਨਾਲ ਹੀ ਹੋਰ ਪੁਲਿਸ ਮੁਲਾਜ਼ਮਾਂ ਤੇ ਕਾਂਗਰਸੀ ਵਰਕਰਾਂ ਨੇ ਵੀ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਸੀਨੀਅਰ ਭਾਜਪਾ ਆਗੂ ਤਾਰਾਗੜ੍ਹ ਕਮਲ ਕਿਸ਼ੋਰ ਨੇ ਇਸ ਘਟਨਾ ਤੋਂ ਬਾਅਦ ਕਿਹਾ ਕਿ ਸੂਬੇ ‘ਚ ਅਗਲੇ ਸਾਲ 2022 ਦੀ ਸ਼ੁਰੂਆਤ ‘ਚ ਹੀ ਸੰਭਾਵੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਾਂਗਰਸ ਪਾਰਟੀ ‘ਚ ਕਿਵੇਂ ਫੁੱਟ ਤੇ ਧੜੇਬੰਦੀ ਦੇ ਰੂਪ ‘ਚ ਭੂਚਾਲ ਆਏ ਦਿਨ ਸਾਹਮਣੇ ਆ ਰਿਹਾ ਹੈ। ਕਾਂਗਰਸੀ ਵਿਧਾਇਕ ਤਾਂ ਇਨ੍ਹਾਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਬੌਖਲਾ ਗਏ ਹਨ। ਆਪਣੀ ਦਿਸ ਰਹੀ ਹਾਰ ਨੂੰ ਦੇਖ ਕੇ ਮਾਰਕੁਟਾਈ ‘ਤੇ ਹੀ ਉੱਤਰ ਆਏ ਹਨ।

ਭੋਆ ‘ਚ ਇਕ ਪ੍ਰੋਗਰਾਮ ‘ਚ ਮੁੱਖ ਮਹਿਮਾਨ ਦੇ ਖੇਤਰ ਦੇ ਵਿਧਾਇਕ ਵੱਲੋਂ ਲੰਬੇ-ਚੌੜੇ ਝੂਠ ਬੋਲੇ ਜਾ ਰਹੇ ਸਨ ਜਿਸ ‘ਤੇ ਇਕ ਨੌਜਵਾਨ ਨਾਲ ਹੱਥੋਪਾਈ ਕੀਤੀ। ਵਿਧਾਇਕ ਦੇ ਸਮਰਥਕਾਂ ਅਤੇ ਉਨ੍ਹਾਂ ਦੇ ਨਾਲ ਆਏ ਸੁਰੱਖਿਆ ਮੁਲਾਜ਼ਮਾਂ ਨੇ ਵੀ ਉਕਤ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ। ਵਿਧਾਇਕ ਦੇ ਇਸ ਵਿਵਹਾਰ ਨਾਲ ਉਨ੍ਹਾਂ ਦੀ ਸਪੱਸ਼ਟ ਰੂਪ ‘ਚ ਗੁੰਡਾਗਰਦੀ ਸਾਫ਼ ਦੇਖਣ ਨੂੰ ਮਿਲੀ।