ਰਾਤੋ-ਰਾਤ ਢੈਅ ਢੇਰੀ ਹੋਏ ਤਿੰਨ ਮਕਾਨ, ਜੇਸੀਬੀ ਚਾਲਕ ਹੋਇਆ ਫਰਾਰ

0
59

ਪਟਿਆਲਾ (TLT) ਨਗਰ ਨਿਗਮ ਵੱਲੋਂ ਨਾਲਾ ਚੌੜਾ ਕਰਨ ਦੇ ਚੱਲ ਰਹੇ ਕੰਮ ਦੌਰਾਨ ਇੱਥੋਂ ਨੇੜਲੇ ਤਿੰਨ ਮਕਾਨ ਰਾਤ ਨੂੰ ਢਹਿ ਢੇਰੀ ਹੋ ਗਏ।ਹਾਦਸਾ ਹੁੰਦਿਆਂ ਹੀ ਜੇ ਸੀ ਬੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਦੋਂ ਕਿ ਭੜਕੇ ਲੋਕਾਂ ਵੱਲੋਂ ਨਗਰ ਨਿਗਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਮੌਕੇ ਤੇ ਮੌਜੂਦ ਮਹਿੰਦਰ ਕੁਮਾਰ, ਜਤਿੰਦਰ ਸਿੰਘ ਤੇ ਲਖਵਿੰਦਰ ਆਦਿ ਨੇ ਦੱਸਿਆ ਕਿ ਰਾਤ ਨੂੰ ਆਪੋ ਆਪਣੇ ਘਰਾਂ ਵਿਚ ਮੌਜੂਦ ਸਨ ਤਾਂ ਇਸੇ ਦੌਰਾਨ ਮਹਿੰਦਰਾ ਕਾਲਜ ਨੇੜੇ ਨਾਲੇ ਕੋਲ ਖੜਕਾ ਹੋਣ ਦੀ ਆਵਾਜ਼ ਸੁਣੀ ਤਾਂ ਬਾਹਰ ਜਾ ਕੇ ਦੇਖਿਆ ਤਾਂ ਕੇ ਨਾਲੇ ਦੇ ਕੋਲ ਬਣੇ ਘਰਾਂ ਦੀਆਂ ਕੰਧਾਂ ਡਿੱਗ ਰਹੀਆਂ ਸਨ। ਦੇਖਦੇ ਹੀ ਦੇਖਦੇ ਤਿੱਨ ਘਰਾਂ ਦਾ ਭਾਰੀ ਨੁਕਸਾਨ ਹੋ ਗਿਆ। ਮੋਕੇ ਤੇ ਪੁੱਜੇ ਸ਼੍ਰੌਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਕਾਸ਼ ਸ਼ਰਮਾ ਬੌਕਸਰ ਵੱਲੋਂ ਪੰਹਚਕੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਆਰੇਬਾਜ਼ੀ ਕੀਤੀ ਗਈ ਅਤੇ ਲੋਕਾ ਦੀ ਆਵਾਜ਼ ਬੁਲੰਦ ਕੀਤੀ।

ਸ਼ਰਮਾ ਨੇ ਕਿਹਾ ਕਿ ਮੇਅਰ ਵਿਕਾਸ ਦੇ ਨਾਮ ‘ਤੇ ਸ਼ਹਿਰ ਦਾ ਵਿਨਾਸ਼ਕਰ ਰਿਹਾ ਹੈ। ਨਾਲੇ ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੌਰਾਨ ਅਜਿਹਾ ਹਾਦਸਾ ਪਹਿਲਾਂ ਵੀ ਵਾਪਰ ਚੁੱਕਿਆ ਹੈ ਪ੍ਰੰਤੂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਸਬਕ ਨਾ ਲਿਆ ਅਤੇ ਬੀਤੀ ਰਾਤ ਮੁੜ ਵੱਡਾ ਹਾਦਸਾ ਵਾਪਰ ਗਿਆ ਹੈ। ਆਕਾਸ਼ ਨੇ ਦੱਸਿਆ ਕਿ ਅਹਿਸਾਸ ਵਿੱਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਿੰਨ ਘਰਾਂ ਦਾ ਵਿੱਤੀ ਨੁਕਸਾਨ ਬਹੁਤ ਹੋਇਆ।