ਮੰਗਾਂ ਨਾ ਮੰਨੀਆਂ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਲਾਵੇਗੀ ਅਧਿਆਪਕ ਯੂਨੀਅਨ

0
79

ਅੰਮਿ੍ਤਸਰ (tlt) ਬੇਰੁਜ਼ਗਾਰ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਪੰਜਾਬ ਸਰਕਾਰ ਸੈਕਟਰੀਏਟ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਸੰਦੀਪ ਸਿੰਘ ਗੁਰਦਾਸਪੁਰ ਦੀ ਅਗਵਾਈ ਵਿਚ ਮੁੱਖ ਸਕੱਤਰਾਂ ਦੇ ਪੈਨਲ ਨਾਲ ਹੋਈ। ਜਿਸ ਵਿਚ ਮੁੱਖ ਸਕੱਤਰਾਂ ਦੇ ਇਸ ਪੈਨਲ ਵੱਲੋਂ ਮੰਗਾਂ ਤੇ ਵਿਚਾਰ ਕਰਕੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ 31 ਅਕਤੂਬਰ ਤਕ ਲਿਖਤੀ ਰੂਪ ਵਿਚ ਦੇਣ ਦਾ ਭਰੋਸਾ ਦਿੱਤਾ। ਇਸ ਸਬੰਧੀ ਇਥੇ ਜਾਣਕਾਰੀ ਦਿੰਦਿਆਂ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਸਿੱਖਿਆ ਸਕੱਤਰਾਂ ਦੇ ਪੈਨਲ ਵੱਲੋਂ ਦਿੱਤੀ ਗਈ ਵਾਅਦਾ ਤਰੀਕ ਤਕ ਦਸਵੀਂ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਦੀਆਂ ਮੰਗਾਂ ਮੁਕੰਮਲ ਤੌਰ ‘ਤੇ ਨਾ ਮੰਨੀਆਂ ਤਾਂ ਯੂਨੀਅਨ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੱਕਾ ਧਰਨਾ ਲਾਵੇਗੀ ਅਤੇ ਜ਼ਿਲ੍ਹਾ ਪੱਧਰੀ ਸੜਕਾਂ ਤੇ ਰੋਸ ਮਾਰਚ ਵੀ ਕਰੇਗੀ। ਇਸ ਸਬੰਧੀ ਰਣਨੀਤੀ ਭਰੋਸੇ ਦੀ ਤਰੀਕ ਤੋਂ ਬਾਅਦ ਤਹਿ ਕੀਤੀ ਜਾਵੇਗੀ। ਇਸ ਮੌਕੇ ਰਣਜੀਤ ਸਿੰਘ ਪਟਿਆਲਾ, ਤਰੁਣ ਕੁਮਾਰ ਕੁਰਾਲੀ, ਬਨੀਪ੍ਰਰੀਤ ਸਿੰਘ , ਜਗਜੀਤ ਸਿੰਘ, ਧਰਮਪਾਲ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰਰੀਤ ਸਿੰਘ ਆਦਿ ਵੀ ਹਾਜ਼ਰ ਸਨ।