ਬੀ.ਐਸ.ਐਫ. ਦੇ ਮੁੱਦੇ ‘ਤੇ ਸੱਦਿਆ ਜਾ ਸਕਦਾ ਹੈ ਵਿਸ਼ੇਸ਼ ਸੈਸ਼ਨ – ਚਰਨਜੀਤ ਸਿੰਘ ਚੰਨੀ

0
39

ਚੰਡੀਗੜ੍ਹ (tlt) ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੀ.ਐੱਸ.ਐੱਫ. ਦੇ ਦਾਇਰੇ ਵਧਾਏ ਜਾਣ ਦੇ ਮੁੱਦੇ ‘ਤੇ ਕਿਹਾ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਉਹ ਵਿਰੋਧ ਕਰਨਗੇ ਜੇ ਜ਼ਰੂਰਤ ਮਹਿਸੂਸ ਹੋਈ ਤਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ ਅਤੇ ਲੋੜ ਪੈਣ ‘ਤੇ ਸਰਬ ਪਾਰਟੀ ਮੀਟਿੰਗ ਵੀ ਸੱਦ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਵੀ ਅੱਤਵਾਦ ਦਾ ਦੌਰ ਦੇਖ ਚੁੱਕਾ ਹੈ। ਸੂਬੇ ‘ਚ ਭਾਈਚਾਰਾ ਖ਼ਤਮ ਨਹੀਂ ਹੋਣਾ ਚਾਹੀਦਾ ਕਿਉਂਕਿ ਏਕਤਾ ਤੇ ਅਖੰਡਤਾ ਹੀ ਸੂਬੇ ਦੀ ਖ਼ੁਸ਼ਹਾਲੀ ਤੇ ਵਿਕਾਸ ਦਾ ਪ੍ਰਤੀਕ ਹੁੰਦੀਆਂ ਹਨ। ਚੰਨੀ ਨੇ ਕਿਸਾਨਾਂ ਨੂੰ ਐਕਵਾਇਰ ਜ਼ਮੀਨਾਂ ਦੀ ਕੀਮਤ ਵੀ ਜਲਦ ਚੁਕਾਉਣ ਦਾ ਭਰੋਸਾ ਦਿੱਤਾ। ਪਾਣੀ ਦੇ ਬਿੱਲਾਂ ਬਾਰੇ ਉਨ੍ਹਾਂ ਕਿਹਾ ਕਿ ਸੂਬੇ ‘ਚ ਪਾਣੀ ਦੇ ਬਿੱਲ ਫਿਕਸ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੋਰ ਕੱਚੇ ਮੁਲਾਜ਼ਮਾਂ ਦੇ ਮਸਲੇ ਤੇ ਪਾਲਿਸੀ ਤਿਆਰ ਕੀਤੀ ਜਾਵੇਗੀ। ਪਿੰਡਾਂ ਦੀਆਂ ਪੰਚਾਇਤਾਂ ਦੇ ਬਿਜਲੀ ਦੇ ਬਿੱਲ ਹੁਣ ਸਰਕਾਰ ਅਦਾ ਕਰੇਗੀ। ਸਿੱਧੂ ਦੇ ਮਸਲੇ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 13 ਏਜੰਡੇ ਇੰਨ-ਬਿੰਨ ਲਾਗੂ ਕੀਤੇ ਜਾਣਗੇ।