ਜਲੰਧਰ ‘ਚ ਵੱਡਾ ਹਾਦਸਾ, ਪੁਲਿਸ ਵਾਲੇ ਦੀ ਗੱਡੀ ਨੇ ਰੋਂਦੀਆਂ ਦੋ ਕੁੜੀਆਂ, ਇਕ ਦੀ ਮੌਤ, ਮਾਪਿਆਂ ਲਾਇਆ ਧਰਨਾ

0
140

ਜਲੰਧਰ (ਹਰਪ੍ਰੀਤ ਕਾਹਲੋਂ) ਜਲੰਧਰ ਦੇ ਧੰਨੋਵਾਲੀ ਫਾਟਕ ਸਾਹਮਣੇ ਹਾਈਵੇ ਉੱਤੇ ਸਵੇਰ ਹੁੰਦੀਆਂ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਇਕ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੀ ਨੂੰ ਗੰਭੀਰ ਸੱਟਾਂ ਲਗਿਆਂ ਹਨ ਜਿਸਨੂੰ ਨੇੜਲੇ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ।

ਰਾਹਗੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 8:30 ਵਜੇ ਦੇ ਕਰੀਬ ਦੋ ਕੁੜੀਆਂ ਨਵਜੋਤ ਕੌਰ ਅਤੇ ਮਮਤਾ ਧੰਨੋ ਵਾਲੀ ਫਾਟਕ ਸਾਹਮਣੇ ਤੋਂ ਸੜਕ ਪਾਰ ਕਰਨ ਲਈ ਖੜੀਆਂ ਸਨ ਕਿ ਅਚਾਨਕ ਫਗਵਾੜਾ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਜਿਸਨੂੰ ਇਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਨੇ ਕੁੜੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇਹਨੀ ਭਿਆਨਕ ਸੀ ਕਿ ਨਵਜੋਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮਮਤਾ ਬੂਰੀ ਤਰੀਕੇ ਨਾਲ ਜਖਮੀ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋਣ ਤੇ ਕਮਿਆਬ ਰਿਹਾ। ਦੋਵੇਂ ਕੁੜੀਆਂ ਧੰਨੋ ਵਾਲੀ ਪਿੰਡ ਦੀਆਂ ਰਹਿਣ ਵਾਲਿਆਂ ਸਨ ਤੇ ਕੋਸਮੋ ਹੁੰਡਈ ਕੰਪਨੀ ਵਿਚ ਕੰਮ ਕਰਦੀਆਂ ਸਨ।

ਹਾਲਾਂਕਿ ਪਰਿਵਾਰਕ ਮੈਂਬਰ ਹਾਲੇ ਵੀ ਹਾਈਵੇ ਨੂੰ ਜਾਮ ਕਰ ਕੇ ਉੱਥੇ ਹੀ ਡਟੇ ਹੋਏ ਹਨ। ਕਾਰ ਚਾਲਕ ਵੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਪੁਲਿਸ ਨੇ ਬ੍ਰੇਜ਼ਾ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਗੱਡੀ ਹੁਸ਼ਿਆਰਪੁਰ ਨੰਬਰ ਦੀ ਹੈ ਜੋ ਕਿ ਕਿਸੇ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ‘ਤੇ ਗੱਡੀ ਦੇ ਮਾਲਕ ਦੀ ਪਛਾਣ ਦੇ ਯਤਨ ਕਰ ਰਹੀ ਹੈ। ਲੋਕ ਦੋਸ਼ੀ ਪੁਲਿਸ ਮੁਲਾਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।