ਨਸ਼ੇੜੀ ਨੌਜਵਾਨਾਂ ਨੇ ਜਲੰਧਰ ਕਮਿਸ਼ਨਰੇਟ ‘ਚ ਤਾਇਨਾਤ ਏਡੀਸੀਪੀ ਤੇ ਉਸ ਦੇ ਸਾਥੀਆਂ ‘ਤੇ ਕੀਤਾ ਹਮਲਾ

0
82

ਜਲੰਧਰ (ਰਮੇਸ਼ ਗਾਬਾ) ਜਲੰਧਰ ਕਮਿਸ਼ਨਰੇਟ ਪੁਲਿਸ ‘ਚ ਤਾਇਨਾਤ ਏਡੀਸੀਪੀ ਅਸ਼ਵਨੀ ਕੁਮਾਰ ਤੇ ਉਸਦੇ ਸਾਥੀਆਂ ਉਪਰ ਐਤਵਾਰ ਦੇਰ ਰਾਤ ਲੱਧੇਵਾਲੀ ਵਿਚ ਕਾਤਿਲਨਾ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਏਡੀਸੀਪੀ ਅਸ਼ਵਨੀ ਕੁਮਾਰ ਵਾਸੀ ਪੰਜਾਬ ਐਵੀਨਿਊ ਕੱਲ੍ਹ ਰਾਤ ਆਪਣੇ ਦੋਸਤਾਂ ਨਾਲ ਕਿਸੇ ਪਾਰਟੀ ਵਿਚੋਂ ਆ ਰਹੇ ਸਨ ਕਿ ਲੱਧੇਵਾਲੀ ਚ ਕੁਝ ਨੌਜਵਾਨਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਇਨ੍ਹਾਂ ਤਿੰਨਾਂ ਤੇ ਕਾਤਿਲਾਨਾ ਹਮਲਾ ਕਰ ਦਿੱਤਾ ਜਿਸ ਨਾਲ ਏਡੀਸੀਪੀ ਸਣੇ ਤਿੰਨੇ ਜਣੇ ਜ਼ਖ਼ਮੀ ਹੋ ਗਏ। ਜਿਸ ਵੇਲੇ ਏਡੀਸੀਪੀ ਅਸ਼ਵਨੀ ਕੁਮਾਰ ਊਪਰ ਹਮਲਾ ਹੋਇਆ ਉਸ ਵੇਲੇ ਉਨ੍ਹਾਂ ਦੇ ਗੰਨਮੈਨ ਉਨ੍ਹਾਂ ਦੇ ਨਾਂ ਲਏ ਸਨ ਜਦ ਉਨ੍ਹਾਂ ਦੇ ਗੰਨਮੈਨ ਨੂੰ ਆਪਣੇ ਅਧਿਕਾਰੀ ਉੱਪਰ ਹਮਲੇ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁਟੇ ਗਏ ਸਨ।