ਮੰਦ-ਬੁੱਧੀ ਬੱਚਿਆਂ ਦੇ ਨਾਲ ਮਨਾਇਆ ਦੁਸਹਿਰਾ

0
347

ਜਲੰਧਰ (ਰਮੇਸ਼ ਗਾਬਾ) ਟ੍ਰਾਂਸਲਿੰਕ ਟਾਇਮਸ ਅਖਬਾਰ ਦੇ ਸਹਾਇਕ ਸੰਪਾਦਕ ਹਰਪ੍ਰੀਤ ਸਿੰਘ ਕਾਹਲੋਂ ਨੇ ਰੈਡ ਕਰਾਸ ਪਿ੍ਰਆਸ ਸਪੈਸ਼ਲ ਸਕੂਲ ਵਿਖੇ ਅੱਜ ਮੰਦ-ਬੁੱਧੀ ਬੱਚਿਆਂ ਨੂੰ ਫਰੂਟ, ਜੂਸ, ਬੈਡਸ਼ੀਟ ਅਤੇ ਟਾਵਲ ਵੰਡ ਕੇ ਦੁਸਹਿਰਾ ਮਨਾਇਆ। ਬੈਡਸ਼ੀਟ, ਅਤੇ ਟਾਵਲ ਦੀ ਸੇਵਾ ਸੁਖਜੀਤ ਸਿੰਘ ਕੁਲਾਰ ਵੱਲੋਂ ਨਿਭਾਈ ਗਈ। ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ ਨੇ ਸਭ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦੇ ਕੇ ਇਸ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹ ਬਦੀ ਉੱਤੇ ਨੇਕੀ ਅਤੇ ਝੂਠ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ, ਤੇ ਸੱਭ ਨੂੰ ਸੱਚਾਈ ਦੇ ਰਾਸਤੇ ਤੇ ਚੱਲਣਾ ਚਾਹੀਦਾ ਹੈ। । ਇਸ ਮੌਕੇ ਵੀਨੂੰ ਕੰਬੋਜ਼ ਸੈਕਟਰੀ ਰੈਡ ਕਰਾਸ ਪਿ੍ਰਆਸ ਸਪੈਸ਼ਲ ਸਕੂਲ, ਮੀਨਾ ਹੋਸਟਰ ਵਾਰਡਨ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।