ਲਾਪਤਾ ਨੌਜਵਾਨ ਦੀ ਸਿਰ ਵੱਢੀ ਮਿਲੀ ਲਾਸ਼, ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾ਼ਫ਼ ਦਰਜ ਕੀਤੀ FIR

0
76

ਬਰਨਾਲਾ (TLT) ਬੀਤੇ ਦਿਨੀਂ ਥਾਣਾ ਧਨੌਲਾ ਦੇ ਅਧੀਨ ਆਉਂਦੇ ਪਿੰਡ ਉੱਪਲੀ ਵਿਖੇ ਨੌਜਵਾਨ ਦੀ ਸਿਰ ਵੱਢੀ ਲਾਸ਼ ਮਿਲਣ ਦੇ ਮਾਮਲੇ ’ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾ਼ਫ਼ ਧਾਰਾ 302 ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਐੱਸਐੱਚਓ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਅਜੈਬ ਸਿੰਘ ਵਾਸੀ ਉੱਪਲੀ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ 20 ਸਾਲਾ ਲੜਕਾ ਰਣਜੀਤ ਸਿੰਘ ਉਰਫ਼ ਰਘੂ ਬੁੱਟਰ ਫ਼ਿਲਿੰਗ ਸਟਸ਼ਨ ਉੱਪਲੀ ਵਿਖੇ ਤੇਲ ਪਾਉਣ ਦਾ ਕੰਮ ਕਰਦਾ ਸੀ, ਜੋ 2 ਅਕਤੂਬਰ ਤੋਂ ਲਾਪਤਾ ਸੀ। ਜਿਸ ਦੀ ਗੁੰਮਸ਼ੁਦਗੀ ਸਬੰਧੀ ਦਰਖ਼ਾਸਤ ਥਾਣਾ ਧਨੌਲਾ ’ਚ ਦਿੱਤੀ ਗਈ ਸੀ। ਪਰ ਅਵਤਾਰ ਸਿੰਘ ਵਾਸੀ ਉੱਪਲੀ ਦੇ ਖੇਤ ਵਿਚਲੀ ਮੋਟਰ ’ਚੋਂ ਇਕ ਲਾਸ਼ ਬਰਾਮਦ ਹੋਈ, ਜਿਸਦੀ ਸ਼ਨਾਖ਼ਤ ਰਣਜੀਤ ਸਿੰਘ ਵਜੋਂ ਹੋਈ। ਜਿਸਨੂੰ ਅਣਪਛਾਤੇ ਵਿਅਕਤੀ\ਵਿਅਕਤੀਆਂ ਨੇ ਬੁਰੇ ਤਰੀਕੇ ਨਾਲ ਸਿਰ ਧੜ੍ਹ ਤੋਂ ਅਲੱਗ ਕਰਕੇ ਕਤਲ ਕੀਤਾ ਹੈ ਤੇ ਲਾਸ਼ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ ਲਾਸ਼ ਮੋਟਰ ਵਾਲੇ ਕੋਠੇ ’ਚ ਰੱਖੀ ਗਈ ਸੀ। ਪੁਲਿਸ ਨੇ ਲਾਸ਼ ਨੂੰ ਬਰਾਮਦ ਕਰਦਿਆਂ ਅਣਪਛਾਤੇ ਵਿਅਕਤੀ\ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।