ਐੱਸਐੱਸਪੀ ਕਨਵਰਦੀਪ ਕੌਰ ਆਈਪੀਐੱਸ ਨੇ ਜ਼ਿਲ੍ਹੇ ਦਾ ਸੰਭਾਲਿਆ ਅਹੁਦਾ

0
65

ਨਵਾਂਸ਼ਹਿਰ (TLT) ਨਵੇਂ ਐੱਸਐੱਸਪੀ ਕਨਵਰਦੀਪ ਕੌਰ ਆਈਪੀਐੱਸ ਨੇ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲਿਆ। ਇਸ ਮੌਕੇ ਐੱਸਪੀ ਐੱਚ ਸਮੇਤ ਹੋਰਨਾਂ ਡੀਐੱਸਪੀਜ਼ ਨੇੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਉਪਰੰਤ ਐੱਸਐੱਸਪੀ ਨੇ ਪੰਜਾਬ ਪੁਲਿਸ ਦੀ ਟੁੱਕੜੀ ਤੋਂ ਸਲਾਮੀ ਲਈ।

ਇਸ ਉਪਰੰਤ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਸਐੱਸਪੀ ਕਨਵਰਦੀਪ ਕੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ, ਜਿਨਾਂ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੰਮ ਕਰਨ ਦਾ ਮੌਕਾ ਦਿੱਤਾ। ਉਨਾਂ ਕਿਹਾ ਕਿ ਜ਼ਿਲ੍ਹੇ ਵਿਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਦਾ ਕੰਮ ਪੂਰੀ ਗੰਭੀਰਤਾ ਨਾਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ ਲਈ ਵੀ ਸੁਚਜੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਇਲਾਕੇ ਵਿਚ ਚੋਣਾਂ ਪੁਰ ਅਮਨ ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਸੰਪਨ ਹੋਵੇ। ਉਨਾਂ ਕਿਹਾ ਕਿ ਇਥੇ ਆਉਣ ਤੋਂ ਪਹਿਲਾ ਉਨਾਂ ਨੂੰ ਦੱਸਿਆ ਗਿਆ ਸੀ ਕਿ ਨਜਾਇਜ ਮਾਈਨਿੰਗ ਅਤੇ ਨਸ਼ੇ ਨੂੰ ਰੋਕਣ ਲਈ ਪੁਲਿਸ ਵੱਲੋਂ ਚੰਗਾ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਉਨਾਂ ਨੇ ਜੁਆਇਨ ਕੀਤਾ ਹੈ ਅਤੇ ਉਹ ਨਜਾਇਜ ਮਾਈਨਿੰਗ ਤੇ ਸ਼ਿਕੰਜਾ ਕਸਣ, ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ਼ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੰਮ ਕਰਨਗੀ। ਉਨਾਂ ਕਿਹਾ ਕਿ ਪੱਤਰਕਾਰਾਂ ਅਤੇ ਲੋਕਾਂ ਵੱਲੋਂ ਦੱਸੀ ਜਾ ਰਹੀਆਂ ਪ੍ਰਰਾਬਲਮਸ ਨੂੰ ਪਹਿਲ ਦੇ ਆਧਾਰ ਦੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਨਾਂ ਕਿਹਾ ਕਿ ਕਪੂਰਥਲਾ ਵਿਖੇ ਵੀ ਉਨਾਂ ਨੇ ਆਈਲੈਟਸ ਫਰਾਡ, ਵਿਦੇਸ਼ ਭੇਜਣ ਦੇ ਨਾਂਅ ਤੇ ਠਗੀਆਂ ਮਾਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਸੀ। ਇਸੇ ਤਰਾਂ ਜ਼ਿਲ੍ਹੇ ਵਿਚ ਵੀ ਜੇਕਰ ਕਿਸੇ ਨੂੰ ਇਸ ਤਰਾਂ ਦੀ ਕੋਈ ਪ੍ਰਰਾਬਲਮ ਹੈ ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਲੋਕਾਂ ਦੀ ਸਾਰੀਆਂ ਪ੍ਰਰਾਬਲਮਾਂ ਦਾ ਹੱਲ ਵਾਰੀ ਵਾਰੀ ਕਰਨ ਦੀ ਕੋਸ਼ਿਸ਼ ਕਰਨਗੇ।