ਅੱਧੀ ਰਾਤ ਇਕ ਹੋਰ ਐਸ.ਐਸ.ਪੀ. ਦਾ ਹੋਇਆ ਤਬਾਦਲਾ

0
73

ਫਗਵਾੜਾ (tlt) ਪੰਜਾਬ ਸਰਕਾਰ ਵਲੋਂ ਦੇਰ ਰਾਤ ਜਾਰੀ ਕੀਤੇ ਗਏ ਨਿਰਦੇਸ਼ ਤਹਿਤ ਇਕ ਹੋਰ ਐਸ.ਐਸ.ਪੀ. ਦਾ ਟਰਾਂਸਫ਼ਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਏ.ਆਈ.ਜੀ. ਪੀ.ਏ.ਪੀ. ਹਰਮਨਬੀਰ ਸਿੰਘ ਗਿੱਲ ਨੂੰ ਫ਼ਾਜ਼ਿਲਕਾ ਲਈ ਐਸ.ਐਸ.ਪੀ. ਤਾਇਨਾਤ ਕੀਤਾ ਗਿਆ ਹੈ। ਉਹ ਦੀਪਕ ਹਿਲੋਰੀ ਦਾ ਸਥਾਨ ਗ੍ਰਹਿਣ ਕਰਨਗੇ। ਹਿਲੋਰੀ ਦੀ ਤਾਇਨਾਤੀ ਦੇ ਅਜੇ ਨਿਰਦੇਸ਼ ਜਾਰੀ ਨਹੀਂ ਹੋਏ।