ਕੇਂਦਰੀ ਜੇਲ੍ਹ ‘ਚੋਂ ਮਿਲੇ 7 ਮੋਬਾਇਲ ਫੋਨ , ਮਾਮਲਾ ਦਰਜ

0
19

ਫਿਰੋਜ਼ਪੁਰ (TLT) ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ਵਿਚ ਮੰਗਲਵਾਰ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ ਪਰੀਜ਼ਨਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਇਕ ਪੱਤਰ ਨੰਬਰ 16250 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 11 ਅਕਤੂਬਰ 2021 ਨੂੰ ਰਾਤ ਕਰੀਬ ਸਵਾ 10 ਵਜੇ ਸਮੇਤ ਸਾਥੀ ਕਰਮਚਾਰੀਆਂ ਦੇ ਬਲਾਕ ਨੰਬਰ 2 ਦੀ ਬੈਰਕ ਨੰਬਰ 5 ਦੀ ਅਚਾਨਕ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਬੈਰਕ ਦੇ ਅੰਦਰ ਬਣੇ ਬਾਥਰੂਮ ਵਿਚੋਂ 2 ਮੋਬਾਇਲ ਫੋਨ ਮਾਰਕਾ ਸੈਮਸੰਗ (ਕੀ-ਪੈਡ) ਸਮੇਤ ਬੈਟਰੀ ਤੇ ਬਿਨ੍ਹਾ ਸਿਮ ਕਾਰਡ ਬਰਾਮਦ ਹੋਏ। ਇਸ ਤੋਂ ਬਾਅਦ ਇਕ ਹੋਰ ਬੈਰਕ ਦੀ ਤਲਾਸ਼ੀ ਕੀਤੀ ਗਈ ਤਾਂ ਬੈਰਕ ਦੇ ਅੰਦਰ ਬਣੇ ਰੋਸ਼ਨਦਾਨਾਂ ਵਿਚੋਂ 1 ਮੋਬਾਇਲ ਫੋਨ ਮਾਰਕਾ ਰੈਡਮੀ ਟੱਚ ਸਕਰੀਨ ਸਮੇਤ ਬੈਟਰੀ ਤੇ ਸਿੰਮ ਕਾਰਡ ਮਾਰਕਾ ਏਅਰਟੈਲ, 1 ਮੋਬਾਇਲ ਫੋਨ ਮਾਰਕਾ ਵੀਵੋ ਸਮੇਤ ਬੈਟਰੀ ਤੇ ਸਿੰਮ ਕਾਰਡ ਮਾਰਕਾ ਆਈਡੀਆ ਬਰਾਮਦ ਹੋਇਆ। ਇਸ ਤੋਂ ਬਾਅਦ ਬੈਰਕ ਅੰਦਰ ਦੀਵਾਰ ਵਿਚੋਂ ਇੱਟ ਕੱਢ ਕ ਬਣਾਈ ਹੋਈ ਜਗ੍ਹਾ ਵਿਚੋਂ 1 ਮੋਬਾਇਲ ਫੋਨ ਮਾਰਕਾ ਸੈਮਸੰਗ ਰੰਗ ਕਾਲਾ ਸਮੇਤ ਬੈਟਰੀ ਤੇ ਸਿੰਮ ਕਾਰਡ, 1 ਮੋਬਾਇਲ ਫੋਨ ਮਾਰਕਾ ਵੀਵੋ ਟੱਚ ਸਕਰੀਨ ਸਮੇਤ ਬੈਟਰੀ ਤੇ ਸਿੰਮ ਮਾਰਕਾ ਏਅਰਟੈਲ, 1 ਮੋਬਾਇਲ ਫੋਨ ਮਾਰਕਾ ਨੋਕੀਆ (ਕੀ-ਪੈਡ) ਸਮੇਤ ਬੈਟਰੀ ਤੇ ਸਿੰਮ ਕਾਰਡ ਮਾਰਕਾ ਏਅਰਟੈਲ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।