ਦਿਵਿਆ ਗ੍ਰਾਮ ਨਾਂ ਦਾ ਪਿੰਡ ਹੀ ਨਹੀਂ ਪਰ ਗਰਾਂਟਾਂ ਜਾਰੀ, ਹਾਈਕੋਰਟ ’ਚ ਸੌਂਪੀ ਸੀਲਬੰਦ ਰਿਪੋਰਟ

0
28

ਚੰਡੀਗੜ੍ਹ (tlt) ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਦਿਵਿਆ ਗ੍ਰਾਮ ਨਾ ਦਾ ਇਕ ਪਿੰਡ, ਜੋ ਕਿਸੇ ਸਰਕਾਰੀ ਰਿਕਾਰਡ ਵਿਚ ਹੀ ਨਹੀਂ ਹੈ, ਦੇ ਮਾਮਲੇ ਦੀ ਸੁਣਵਾਈ ਦੌਰਾਨ ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਹਾਈਕੋਰਟ ’ਚ ਇਕ ਸੀਲਬੰਦ ਰਿਪੋਰਟ ਪੇਸ਼ ਕੀਤੀ ਹੈ। ਹਾਈਕੋਰਟ ਨੇ ਸੀਲਬੰਦ ਰਿਪੋਰਟ ਨੂੰ ਰਿਕਾਰਡ ਵਿਚ ਲੈਂਦੇ ਹੋਏ ਉਸ ਰਿਪੋਰਟ ਨੂੰ ਪਟੀਸ਼ਨਕਰਤਾ ਦੇ ਵਕੀਲ ਨੂੰ ਦਿਖਾਉਣ ਦਾ ਆਦੇਸ਼ ਦਿੱਤਾ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਰਿਪੋਰਟ ਨੂੰ ਦੇਖਣ ਦੇ ਬਾਅਦ ਹੀ ਕੋਰਟ ਵਿਚ ਜਵਾਬ ਦਾਇਰ ਕਰ ਸਕਣਗੇ।

ਇਸ ਮਾਮਲੇ ’ਚ ਦਾਇਰ ਪਟੀਸ਼ਨ ’ਚ ਦੱਸਿਆ ਗਿਆ ਕਿ ਇਹ ਪਿੰਡ ਸਰਕਾਰੀ ਰਿਕਾਰਡ ਵਿਚ ਨਹੀਂ ਹੈ, ਫਿਰ ਵੀ ਉਸ ਦੀ ਪੰਚਾਇਤ ਦੇ ਨਾਂ ’ਤੇ ਪੰਜਾਬ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਬੋਰਡ 13ਵੇਂ ਅਤੇ 14ਵੇਂ ਵਿੱਤ ਕਮਿਸ਼ਨ, ਐਮਪੀ ਲੈਂਡ, ਮਨਰੇਗਾ ਆਦਿ ਦੇ ਫੰਡ ਜਾਰੀ ਕੀਤੇ ਗਏ ਹਨ। ਪਟੀਸ਼ਨ ’ਚ ਇਸ ਮਾਮਲੇ ’ਚ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।