ਗੈਸ ਏਜੰਸੀ ਦੇ ਸਿਲੰਡਰ ਵੇਚਣ ਵਾਲੇ ਕੋਲੋਂ ਲੁਟੇਰਿਆਂ ਨੇ ਖੋਹੀ ਨਕਦੀ ਤੇ ਮੋਬਾਈਲ ਫੋਨ, ਮਾਮਲਾ ਦਰਜ

0
38

ਤਲਵੰਡੀ ਭਾਈ (TLT) ਥਾਣਾ ਘੱਲਖੁਰਦ ਦੇ ਅਧੀਨ ਆਉਂਦੇ ਪਿੰਡ ਮਿਸ਼ਰੀ ਵਾਲਾ ਤੋਂ ਢੀਂਡਸਾ ਨੂੰ ਜਾਂਦੀ ਸੜਕ ‘ਤੇ ਇਕ ਗੈਸ ਏਜੰਸੀ ਦੇ ਸਿਲੰਡਰ ਵੇਚਣ ਵਾਲੇ ਵਿਅਕਤੀ ਤੋਂ ਚਾਰ ਲੁਟੇਰਿਆਂ ਵੱਲੋਂ ਨਕਦੀ ਤੇ ਮੋਬਾਈਲ ਫੋਨ ਖੋਹਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਪੁਲਿਸ ਨੇ 4 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਧਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੱਲਵਾਲ ਕੀਦਮ ਨੇ ਦੱਸਿਆ ਕਿ ਉਹ ਫਿਰੋਜ਼ਸ਼ਾਹ ਗੈਸ ਏਜੰਸੀ ਦੇ ਗੈਸ ਸਿਲੰਡਰ ਵੇਚਣ ਲਈ ਮੋਟਰਸਾਈਕਲ ਦੇ ਰੇਹੜਾ ‘ਤੇ ਸਿਲੰਡਰ ਲੱਦ ਕੇ ਪਿੰਡਾਂ ਨੂੰ ਸਪਲਾਈ ਕਰਨ ਲਈ ਜਾ ਰਿਹਾ ਸੀ, ਜਦ ਉਹ ਸਿਲੰਡਰ ਸਪਲਾਈ ਕਰਦਾ ਹੋਇਆ ਮਿਸ਼ਰੀ ਵਾਲਾ ਤੋਂ ਢੀਂਡਸਾ ਨੂੰ ਜਾਂਦੀ ਸੜਕ ‘ਤੇ ਪੁੱਜਾ ਤਾਂ 4 ਅਣਪਛਾਤੇ ਵਿਅਕਤੀ ਦੋ ਮੋਟਰਸਾਈਕਲਾਂ ‘ਤੇ ਆਏ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਜਿਨ੍ਹਾਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕਰਕੇ ਉਸ ਕੋਲੋਂ 16150 ਰੁਪਏ ਤੇ ਇਕ ਮੋਬਾਇਲ ਫੋਨ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।