ਪੰਜਾਬ ’ਚ ਕਈ ਸਿਹਤ ਅਧਿਕਾਰੀਆਂ ਦੇ ਤਬਾਦਲੇ, ਡਾ. ਰਣਜੀਤ ਸਿੰਘ ਜਲੰਧਰ ਦੇ ਨਵੇਂ ਸਿਵਲ ਸਰਜਨ

0
34

ਜਲੰਧਰ (ਰਮੇਸ਼ ਗਾਬਾ) ਪੰਜਾਬ ਸਰਕਾਰ ਨੇ ਕਈ ਸੀਨੀਅਰ ਸਿਹਤ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਜਲੰਧਰ ਦੇ ਸਿਵਲ ਸਰਜਨ ਵੀ ਸ਼ਾਮਲ ਹਨ। ਹੁਸ਼ਿਆਰਪੁਰ ਦੇ ਸਿਵਲ ਸਰਜਨ ਡਾ: ਰਣਜੀਤ ਸਿੰਘ ਨੂੰ ਜਲੰਧਰ ਦਾ ਨਵਾਂ ਸਿਵਲ ਸਰਜਨ ਬਣਾਇਆ ਗਿਆ ਹੈ। ਡਾ: ਬਲਵੰਤ ਸਿੰਘ, ਜੋ ਹੁਣ ਤੱਕ ਜਲੰਧਰ ਵਿੱਚ ਸਿਵਲ ਸਰਜਨ ਸਨ, ਨੂੰ ਚੰਡੀਗੜ੍ਹ ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ। ਡਾ: ਸਤਿੰਦਰਪਾਲ ਸਿੰਘ, ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਹੁਣ ਲੁਧਿਆਣਾ ਦੇ ਸਿਵਲ ਸਰਜਨ ਹੋਣਗੇ। ਇਸ ਦੇ ਨਾਲ ਹੀ ਗੁਰਦਾਸਪੁਰ ਦੇ ਸਿਵਲ ਸਰਜਨ ਹਰਭਜਨ ਰਾਮ ਹੁਣ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਹੋਣਗੇ।