ਨਰਾਤਿਆਂ ਦੇ ਵਰਤ ’ਚ ਵਿਦਿਆਰਥਣ ਨੇ ਖਾਧੀ ਕੱਟੂ ਦੇ ਆਟੇ ਦੀ ਰੋਟੀ, ਹਾਲਤ ਵਿਗੜਨ ’ਤੇ ਹੋ ਗਈ ਮੌਤ

0
29

ਰੋਹਤਕ (tlt) ਜੇਕਰ ਤੁਸੀਂ ਨਰਾਤਿਆਂ ’ਚ ਕੱਟੂ ਦੇ ਆਟੇ ਦੀ ਰੋਟੀ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਆਟਾ ਜੇਕਰ ਖ਼ਰਾਬ ਹੋ ਚੁੱਕਾ ਹੈ ਤਾਂ ਕੋਈ ਵੀ ਹਾਦਸਾ ਹੋ ਸਕਦਾ ਹੈ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ਸ਼ਹਿਰ ਦੀ ਹਨੂੰਮਾਨ ਕਾਲੋਨੀ ’ਚ ਹਾਲਤ ਵਿਗੜਨ ਕਾਰਨ ਬੀਐੱਸਸੀ ਦੀ ਵਿਦਿਆਰਥਣ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੋਮਵਾਰ ਸ਼ਾਮ ਵਿਦਿਆਰਥਣ ਨੇ ਕੱਟੂ ਦੇ ਆਟੇ ਦੀ ਰੋਟੀ ਖਾਧੀ ਸੀ, ਜਿਸਤੋਂ ਬਾਅਦ ਉਸਦੀ ਹਾਲਤ ਵਿਗੜ ਗਈ। ਇਲਾਜ ਦੌਰਾਨ ਪੀਜੀਆਈ ਐੱਮਐੱਸ ’ਚ ਉਸਨੇ ਦਮ ਤੋੜ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।