ਪੀਵੀਆਰ ਮਾਲ ਨੇੜੇ ਲੱਗੀ ਭਿਆਨਕ ਅਗ, ਤਿੰਨ ਕਿੱਲੋਮੀਟਰ ਦੂਰ ਤਕ ਨਜ਼ਰ ਆ ਰਿਹਾ ਧੂੰਆਂ

0
59

ਜਲੰਧਰ (ਹਰਪ੍ਰੀਤ ਕਾਹਲੋਂ) ਇੱਥੇ ਪੀਪੀਆਰ ਮਾਲ ਨੇੜੇ ਕਿਡਨੀ ਹਸਪਤਾਲ ਤੇ ਪੀਵੀਆਰ ਮਾਲ ਦੇ ਵਿਚਕਾਰ ਕੂੜੇ ਦੇ ਢੇਰ ‘ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਥਾਣਾ ਡਵੀਜ਼ਨ ਛੇ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਕੱਢਣ ਦਾ ਯਤਨ ਕਰ ਰਹੀ ਹੈ। ਇੱਥੇ ਖਾਲੀ ਗਰਾਊਂਡ ‘ਚ ਕੂੜੇ ਦਾ ਢੇਰ ਲੱਗਾ ਸੀ। ਆਸ-ਪਾਸ ਕੂੜਾ ਇਕੱਤਰ ਕਰਨ ਵਾਲੇ ਲੋਕਾਂ ਦੀਆਂ ਝੌਪੜੀਆਂ ਵੀ ਅੱਗ ਦੀ ਲਪੇਟ ‘ਚ ਆ ਗਈਆਂ ਹਨ। ਘਟਨਾ ਵਾਲੀ ਥਾਂ ਵਾਰ-ਵਾਰ ਧਮਾਕੇ ਹੋ ਰਹੇ ਹਨ। ਆਸਪਾਸ ਸੈਂਕੜੇ ਲੋਕਾਂ ਦੀ ਭੀੜ ਮੌਜੂਦ ਹੈ। ਅੱਗੇ ਦੇ ਧੂੰਏਂ ਨੂੰ ਕਈ ਕਿੱਲੋਮੀਟਰ ਦੂਰੋਂ ਵੀ ਦੇਖਿਆ ਜਾ ਸਕਦਾ ਹੈ। ਝੁੱਗੀ-ਝੌਪੜੀਆਂ ‘ਚ ਸੈਂਕੜੇ ਲੋਕ ਰਹਿੰਦੇ ਹਨ। ਅੱਗ ਲੱਗਣ ‘ਤੇ ਦਹਿਸ਼ਤ ‘ਚ ਸਾਰੇ ਲੋਕ ਬਾਹਰ ਆ ਗਏ ਹਨ। ਹੁਣ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।