ਕੱਚੇ ਅਧਿਆਪਕਾਂ ਨੇ ਦਿੱਤੀ ਚਿਤਾਵਨੀ, ਦੁਸਹਿਰੇ ਵਾਲੇ ਦਿਨ ਕਰਨਗੇ CM ਚੰਨੀ ਦੇ ਘਰ ਦਾ ਘਿਰਾਓ

0
104

ਮੋਗਾ (TLT) ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਦੁਸਹਿਰੇ ਵਾਲੇ ਦਿਨ ਆਰਥਿਕ ਮਾਨਸਿਕ ਗੁਲਾਮੀ ਰੂਪੀ ਰਾਵਨ ਦਾ ਅੰਤ ਕਰਨ ਲਈ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ 15 ਅਕਤੂਬਰ ਨੂੰ ਖਰੜ ਵਿਖੇ ਦੁਸਹਿਰੇ ਵਾਲੇ ਦਿਨ ਸੜਕਾ ਜਾਮ ਕਰਕੇ ਪੰਜਾਬ ਸਰਕਾਰ ਦੇ ਰਾਵਨ ਰੂਪੀ ਪੁਤਲੇ ਫੂਕੇ ਜਾਣਗੇ ਤੇ ਕੱਚੇ ਅਧਿਆਪਕਾਂ ਵੱਲੋ ਸੂਬਾ ਪੱਧਰੀ ਰੈਲੀ ਕਰਕੇ ਮੌਕੇ ਤੇ ਪੱਕਾ ਧਰਨਾ ਲਾਇਆ ਜਾਵੇਗਾ। ਇਸ ਸਮੇਂ ਪੂਰੇ ਪੰਜਾਬ ਤੋਂ ਕੱਚੇ ਅਧਿਆਪਕ ਸਿਰ ‘ਤੇ ਕਫ਼ਨ ਬੰਨ੍ਹ ਕੇ ਆਉਣਗੇ। ਪੇਪਰ ਦੀ ਤਰੀਕ ਲੈਣ ਸਮੇਤ ਹੋਰ ਮੰਗਾਂ ਦਾ ਪੁਖਤਾ ਹੱਲ ਕਰਵਾ ਕੇ ਹੀ ਵਾਪਸ ਪਤਰਨਗੇ।

ਲੰਮੇ ਸਮੇਂ ਤੋਂ ਆਰਥਿਕ ਸ਼ੋਸਣ ਦਾ ਸ਼ਿਕਾਰ ਅਧਿਆਪਕ 118 ਦਿਨ ਤੋਂ ਮੁਹਾਲੀ ਪੱਕਾ ਮੋਰਚਾ ਲਾਈ ਬੈਠੇ ਅੱਕੇ ਹੋਏ ਕੁਝ ਵੀ ਕਰਨ ਨੂੰ ਤਿਆਰ ਹਨ। ਗੁਪਤ ਐਕਸ਼ਨ ਵੀ ਉਲੀਕੇ ਜਾਣਗੇ। ਪ੍ਰੀ-ਪ੍ਰਾਇਮਰੀ ਪੋਸਟ ਦੇ ਪੇਪਰ ਦੀ ਮਿਤੀ ਜਲਦ ਜਾਰੀ ਕੀਤੀ ਜਾਵੇ, ਪੇਪਰ ਲੈ ਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ,ਕਿਉਕਿ 7 ਜੁਲਾਈ ਨੂੰ ਕੀਤੇ ਸਮਝੌਤੇ ਨੂੰ ਤਿੰਨ ਮਹੀਨੇ ਬੀਤਣ ਉਪਰੰਤ ਵੀ ਭਰਤੀ ਮੁਕੰਮਲ ਨਹੀ ਕੀਤੀ ਗਈ। ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਲਦ ਤੋੰ ਜਲਦ ਸਾਡੀਆ ਮੰਗਾਂ ਮੰਨੀਆ ਜਾਣ ਤੇ ਕੱਚੇ ਅਧਿਆਪਕਾ ਲਈ 5000 ਹੋਰ ਯੋਗ ਪੋਸਟਾ ਜਾਰੀ ਕੀਤੀਆ ਜਾਣ ਅਤੇ 8393 ਭਰਤੀ ਦੀ ਪ੍ਰਕਿਰਿਆ ਤੇਜ ਕਰਕੇ ਭਰਤੀ ਮੁਕੰਮਲ ਕੀਤੀ ਜਾਵੇ। ਬਾਕੀ ਰਹਿੰਦੇ ਕੱਚੇ ਅਧਿਆਪਕਾਂ ਦੇ ਪੱਕੇ ਰੁਜ਼ਗਾਰ ਲਈ ਜਲਦੀ ਨਵੀਂ ਪਾਲਸੀ ਲਾਗੂ ਕੀਤੀ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ ਗੁਰਜੀਤ ਸਿੰਘ ਬਲਜੀਤ ਸਿੰਘ ਸੁਖਦਰਸ਼ਨ ਸਿੰਘ ਬਲਰਾਜ ਸਿੰਘ ਹਰਦੇਵ ਸਿੰਘ ਮੇਘ ਸਿੰਘ ਸੁਖਪਾਲ ਸਿੰਘ ਸਵਰਨ ਸਿੰਘ ਮਨਜਿੰਦਰ ਸਿੰਘ ਰਜਿੰਦਰ ਸਿੰਘ ਸੁਖਵਿੰਦਰ ਕੌਰ, ਸਰਬਜੀਤ ਕਿਰਨਦੀਪ ਗਗਨਦੀਪ, ਜਸਵੀਰ ਸੰਦੀਪ ਗੁਰਜੀਤ ਹਰਪ੍ਰੀਤ ਸਿਮਰਨ ਨਪਿੰਦਰਪਾਲ ਕੌਰ ਆਦਿ ਹਾਜਰ ਸਨ।