ਮਨਿਸਟੀਰੀਅਲ ਯੂਨੀਅਨ ਦੀ ਹੜਤਾਲ ਕਾਰਨ ਡੀਸੀ ਦਫ਼ਤਰਾਂ ‘ਚ ਕੰਮਕਾਜ ਠੱਪ, ਕਿਹਾ, 17 ਤਕ ਕਲਮ ਛੋੜ ਹੜਤਾਲ ਜਾਰੀ ਰਹੇਗੀ

0
27

ਐੱਸਏਐੱਸ ਨਗਰ (TLT) ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ, ਸੂਬਾ ਚੇਅਰਮੈਨ ਓਮ ਪ੍ਰਕਾਸ਼ ਸਿੰਘ, ਸੂਬਾ ਮੀਤ ਪ੍ਰਧਾਨ ਸੰਦੀਪ ਸਿੰਘ ਅਤੇ ਸੂਬਾ ਕਾਰਜਕਾਰਨੀ ਮੈਂਬਰ ਬਲਬੀਰ ਸਿੰਘ ਸੂਬਾਈ ਵਫਦ ਦੀ ਹੁਸਨ ਲਾਲ ਪ੍ਰਮੁੱਖ ਸਕੱਤਰ ਟੂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ।

ਇਸ ਮੀਟਿੰਗ ਵਿਚ ਮਾਲ ਵਿਭਾਗ, ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ ਦੇ ਉਚ ਅਧਿਕਾਰੀ ਵੀ ਹਾਜ਼ਰ ਰਹੇ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਚੇਅਰਮੈਨ ਓਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੇ ਪੱਖ ਰੱਖਦੇ ਹੋਏ ਕਿਹਾ ਗਿਆ ਕਿ ਸਟਾਫ਼ ਦੀ ਘਾਟ ਨਾਲ ਜੂਝ ਰਹੇ ਡੀਸੀ ਦਫ਼ਤਰਾਂ ਵਿਚ ਨਾਰਮਜ਼ ਮੁਤਾਬਿਕ ਆਸਾਮੀਆਂ ਦੀ ਰਚਨਾ ਕਰਕੇ ਸਟਾਫ ਦੀ ਮੰਗ ਕਰ ਰਹੇ ਸਾਂ ਪਰੰਤੂ ਉਲਟਾ ਪੁਨਰਗਠਨ ਕਰ ਦੇਣ ਬਾਅਦ ਕਈ ਸ਼ਾਖਾਵਾਂ ਅਤੇ ਅਸਾਮੀਆਂ ਖਤਮ ਹੋ ਕੇ ਘੱਟ ਗਈਆਂ ਹਨ। ਇਸ ਨਾਲ ਮੁਲਾਜ਼ਮਾਂ ਦੇ ਪਦਉੱਨਤੀ ਅਤੇ ਨੌਕਰੀਆਂ ਦੀ ਉਮੀਦ ਲਾਈ ਬੈਠੇ ਪੜ੍ਹੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਪ੍ਰਾਪਤੀ ਦੇ ਮੌਕੇ ਘੱਟ ਹੋ ਜਾਣ ਦੇ ਨਾਲ ਨਾਲ ਆਮ ਲੋਕਾਂ ਦੇ ਕੰਮਾਂ ਵਿਚ ਵੀ ਦੇਰੀ ਹੋਰ ਵਧੇਗੀ। ਇਹ ਵੀ ਦੱਸਿਆ ਗਿਆ ਕਿ ਸਟੈਨੋ ਕਾਡਰ ਲਈ ਪਦਉੱਨਤੀ ਮੌਕੇ ਪੈਦਾ ਕਰਨ ਲਈ ਕੁਝ ਆਸਾਮੀਆਂ ਅਪਗ੍ਰੇਡ ਕੀਤੀਆਂ ਜਾਣ।