ਕੌਫੀ ਆਉਣ ’ਚ ਹੋਈ ਦੇਰ ਤਾਂ ਔਰਤ ਨੂੰ ਆਇਆ ਗੁੱਸਾ, ਰੈਸਟੋਰੈਂਟ ’ਚ ਕੀਤੀ ਭੰਨ੍ਹ-ਤੋੜ

0
48

ਨਈਂ ਦੁਨੀਆ (TLT) ਗੁੱਸਾ ਆਉਣਾ ਕਿਸੇ ਇਨਸਾਨ ਲਈ ਆਮ ਗੱਲ ਹੈ ਪਰ ਕੋਈ ਇਸ ਤਰ੍ਹਾਂ ਦੀ ਹਰਕਤ ਕਰ ਦੇਣਾ, ਜਿਸ ਨਾਲ ਦੂਸਰਿਆਂ ਨੂੰ ਪਰੇਸ਼ਾਨੀ ਹੋ ਜਾਵੇ। ਇਸ ਤਰ੍ਹਾਂ ਦਾ ਹੀ ਕੁਝ ਅਮਰੀਕਾ ਦੇ ਅਰਕਾਨਸਾਸਲ ’ਚ ਇਕ ਔਰਤ ਨੇ ਕੀਤਾ ਹੈ। ਇੱਥੋੋ ਤਕ ਕੀ ਉਸ ਦੀ ਹਰਕਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦਰਅਸਲ ਔਰਤ ਨੇ ਮੈਕਡਾਨਲਜ਼ ’ਚ ਕੌਫੀ ਦੇਰ ਨਾਲ ਆਉਣ ’ਤੇ ਜੰਮ ਕੇ ਬਵਾਲ ਕੀਤਾ। ਇੱਥੋ ਤਕ ਕੀ ਭੰਨ੍ਹ-ਤੋੜ ਵੀ ਕੀਤੀ। ਔਰਤ ਨੂੰ ਕਿਹਾ ਗਿਆ ਸੀ ਕਿ ਕੌਫੀ ਪੰਜ ਮਿੰਟ ’ਚ ਮਿਲ ਜਾਵੇਗੀ। ਗੁੱਸੇ ’ਚ ਉਸ ਨੇ ਖਾਣੇ ਵਾਲੀ ਟ੍ਰੇਅ ਤੇ ਟੇਬਲ ਨੂੰ ਵੀ ਸੁੱਟ ਦਿੱਤਾ।

ਜਦੋਂ ਔਰਤ ਨੂੰ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਗਈ। ਫਿਰ ਉਸ ਦਾ ਗੁੱਸਾ ਸ਼ਾਂਤ ਹੋ ਗਿਆ, ਨੇ ਕਿਹਾ ਕਿ ਉਸ ਨੂੰ ਸ਼ੂਗਰ ਹੈ ਤੇ ਸਰੀਰ ‘ਚ ਸ਼ੂਗਰ ਦੀ ਘਾਟ ਕਾਰਨ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ।