ਰੇਲਵੇ ਸਟੇਸ਼ਨਾਂ ’ਤੇ ਪਲਾਸਟਿਕ ਦੇ ਕੱਪ ਹੋਣਗੇ ਬੰਦ, ਕੁੱਲ੍ਹੜ ’ਚ ਮਿਲੇਗੀ ਚਾਹ

0
38

ਗਾਂਧੀਨਗਰ (TLT) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਪਲਾਸਟਿਕ ਦੇ ਕੱਪ ਬੰਦ ਕਰ ਕੇ ਮਿੱਟੀ ਦੇ ਕੁੱਲ੍ਹੜ ’ਚ ਚਾਹ ਵੇਚਣ ਦੀ ਵਿਵਸਥਾ ਕੀਤੀ ਜਾਵੇਗੀ। ਇਸ ਨਾਲ ਪ੍ਰਦੂਸ਼ਣ ਘਟੇਗਾ। ਨਾਲ ਹੀ ਛੋਟੀਆਂ ਸਨਅਤਾਂ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਸ਼ਾਹ ਨੇ ਗਾਂਧੀਨਗਰ ਦੇ ਮਹਿਲਾ ਸਮੂਹ ਨੂੰ ਪੰਜ ਹਜ਼ਾਰ ਕੁੱਲ੍ਹੜ ਦਾ ਆਰਡਰ ਵੀ ਦਿੱਤਾ।

ਗੁਜਰਾਤ ਦੇ ਗਾਂਧੀ ਨਗਰ ਰੇਲਵੇ ਸਟੇਸ਼ਨ ’ਤੇ ਮਹਿਲਾ ਸਵੈ ਸਹਾਇਤਾ ਸਮੂਹ ਦੇ ਟੀ ਸਟਾਲ ਦੇ ਉਦਘਾਟਨ ਤੋਂ ਬਾਅਦ ਸ਼ਾਹ ਨੇ ਸਮੂਹ ਦੀਆਂ ਔਰਤਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਸੀਂ ਮਿੱਟੀ ਦੇ ਕੁੱਲ੍ਹੜ ਬਣਾਓ। ਦੇਸ਼ ਦੇ ਰੇਲਵੇ ਸਟੇਸ਼ਨਾਂ ’ਤੇ ਪਲਾਸਟਿਕ ਦੇ ਕੱਪ ਬੰਦ ਕਰ ਕੇ ਹੌਲੀ-ਹੌਲੀ ਮਿੱਟੀ ਦੇ ਕੁੱਲ੍ਹੜ ’ਚ ਚਾਹ ਵੇਚਣ ਦੀ ਵਿਵਸਥਾ ਕਰਾਂਗੇ, ਤਾਂ ਜੋ ਪ੍ਰਦੂਸ਼ਣ ਘੱਟ ਹੋਵੇ ਤੇ ਛੋਟੀਆਂ ਸਨਅਤਾਂ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਸ਼ਾਹ ਨੇ ਔਰਤਾਂ ਨੂੰ ਕਿਹਾ ਕਿ ਉਹ ਆਪਣੇ ਸਕੇ ਸਬੰਧੀਆਂ ਨੂੰ ਮੁੜ ਮਿੱਟੀ ਦੇ ਕੁੱਲ੍ਹੜ ਬਣਾਉਣ ਲਈ ਪ੍ਰੇਰਿਤ ਕਰਨ। ਸਰਕਾਰ ਉਨ੍ਹਾਂ ਦੇ ਕੁੱਲ੍ਹੜਾਂ ਦੀ ਦੇਸ਼ ਦੇ ਰੇਲਵੇ ਸਟੇਸ਼ਨਾਂ ’ਤੇ ਵਿਕਰੀ ਦੀ ਵਿਵਸਥਾ ਕਰਾਏਗੀ। ਸ਼ਾਹ ਨੇ ਮਹਿਲਾ ਸ਼ਕਤੀ ਮੰਡਲ ਦੀ ਪ੍ਰਗਤੀ ਪ੍ਰਜਾਪਤੀ ਨੂੰ ਪੰਜ ਹਜ਼ਾਰ ਮਿੱਟੀ ਦੇ ਕੁੱਲ੍ਹੜ ਦਾ ਆਰਡਰ ਵੀ ਦਿੱਤਾ। ਇਹ ਆਰਡਰ ਪਾਲਨਪੁਰ ਰੇਲਵੇ ਸਟੇਸ਼ਨ ਵੱਲੋਂ ਮਿਲਿਆ। ਸ਼ਾਹ ਨੇ ਕਿਹਾ ਕਿ ਅਹਿਮਦਾਬਾਦ ਰੇਲਵੇ ਸਟੇਸ਼ਨ ਵਲੋਂ ਵੀ ਕੁੱਲ੍ਹੜ ਦੇ ਆਰਡਰ ਦੀ ਗੱਲ ਚੱਲ ਰਹੀ ਹੈ।

ਗ੍ਰਹਿ ਮੰਤਰੀ ਨੇ ਗੁਜਰਾਤ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ’ਚ ਪ੍ਰਜਾਪਤੀ ਸਮਾਜ ਦੇ ਕੁੱਲ੍ਹੜ ਬਣਾਉਣ ਵਾਲੇ ਲੋਕਾਂ ਨਾਲ ਸੰਪਰਕ ਕਰ ਕੇ ਉੁਨ੍ਹਾਂ ਨੂੰ ਇਲੈਕਟ੍ਰਾਨਿਕ ਸਿਸਟਮ ਉਪਲਬਧ ਕਰਾਉਣ ਤਾਂ ਮੁੜ ਕੁੱਲ੍ਹੜ ਬਣਾਉਣ ਦਾ ਕੰਮ ਸ਼ੁਰ ਕਰ ਸਕਣ। ਸ਼ਾਹ ਨੇ ਕਿਹਾ ਕਿ ਜਿੰਨੇ ਕੁੱਲ੍ਹੜ ਬਣਨਗੇ, ਉਹ ਸਾਰੇ ਰੇਲਵੇ ਸਟੇਸ਼ਨਾਂ ’ਤੇ ਹੀ ਖਪਾ ਦਿੱਤੇ ਜਾਣਗੇ। ਸਰਕਾਰ ਛੋਟੀਆਂ ਸਨਅਤਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਨੂੰ ਵੀ ਉਤਸ਼ਾਹਤ ਕਰੇਗੀ। ਸ਼ਾਹ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਸਟੇਸ਼ਨ ’ਤੇ ਕੁੱਲ੍ਹੜ ’ਚ ਚਾਹ ਪੀਤੀ