ਮਾਲੇਰਕੋਟਲਾ ਪੁਲਿਸ ਵੱਲੋਂ ਛਾਪਾ, 8900 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ, ਦੂਜਾ ਫਰਾਰ

0
26

ਮਲੇਰਕੋਟਲਾ (TLT) ਮਲੇਰਕੋਟਲਾ ਪੁਲਿਸ ਨੇ ਮੈਡੀਕਲ ਸਟੋਰ ਉਤੇ ਛਾਪੇ ਦੌਰਾਨ 8900 ਨਸ਼ੀਲੀ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਮੌਕੇ ਉਤੇ ਕਾਬੂ ਕਰ ਲਿਆ ਪਰ ਦੂਸਰਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਸੰਬੰਧੀ ਮਲੇਰਕੋਟਲਾ ਦੇ ਉਪ ਪੁਲੀਸ ਕਪਤਾਨ ਵਿਲੀਅਮ ਜੇਜੀ ਵੱਲੋਂ ਆਪਣੇ ਦਫਤਰ ਵਿਚ ਕੀਤੀ ਕਿ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ  ਇੰ. ਜਸਵੀਰ ਸਿੰਘ ਤੂਰ ਮੁੱਖ ਅਫਸਰ ਥਾਣਾ ਸਿਟੀ-2 ਮਾਲੇਰੋਕਟਲਾ ਨੇ ਆਪਣੀ ਟੀਮ ਸਮੇਤ ਨਾਕੇ ਤੇ ਤਾਇਨਾਤ ਸੀ । ਇਸ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਮੈਡੀਕਲ ਸਟੋਰ ਦੇ ਬੈਕਸਾਈਡ ਬੱਸ ਸਟੈਂਡ ਮਲੇਰਕੋਟਲਾ ਜੋ ਕਿ ਨਸ਼ੀਲੀਆਂ ਗੋਲੀਆਂ ਵੇਚ ਰਹੇ ਹਨ। ਮੁੱਖ ਅਫਸਰ ਨੇ  ਇੰ. ਪ੍ਰਨੀਤ ਕੌਰ ਨਾਲ ਰਾਬਤਾ ਕਾਇਮ ਕਰਕੇ ਮਨਾਹੀ ਹੋ ਕੇ ਮੈਡੀਕਲ ਸਟੋਰ ਪੁੁੱਜ ਕੇ 8900 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ।

ਬਰਾਮਦ ਗੋਲੀਆ ਨੂੰ  ਚੈੱਕ ਕਰਵਾਉਣ ਉਪਰੰਤ ਦੁਕਾਨ ਦੇ ਮਾਲਕਾਂ ਸ਼ਮੀਰ ਅਤੇ ਸ਼ਮਸ਼ਾਦ ਪੁਤਰਾਨ ਰਮਜਾਨ ਵਾਸੀਆਨ ਜਮਾਲ ਪੁਰਾ ਮਲੇਰਕੋਟਲਾ ਦੇ ਖਿਲਾਫ ਮੁਕਦਮਾ ਦਰਜ ਕਰਕੇ ਸਮੀਰ ਪੁੱਤਰ ਰਮਜਾਨ ਵਾਸੀ ਜਮਾਲਪੁਰਾ ਮਲੇਰਕੋਟਲਾ ਨੂੰ ਮੌਕੇ ਪਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਦੂਸਰੇ ਸਾਥੀ ਸਮਸਾਦ ਪੁੱਤਰ ਰਮਜਾਨ ਵਾਸੀ ਜਮਾਲਪੁਰਾ ਮਲੇਰਕੋਟਲਾ ਭੱਜਿਆ ਹੋਇਆ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।