ਮੋਗਾ ਪੁਲਿਸ ਨੇ ਕੀਤੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵਿੱਢੀ ਕਾਰਵਾਈ

0
31

ਮੋਗਾ (TLT) ਸੀਨੀਅਰ ਕਪਤਾਨ ਪੁਲਿਸ ਮੋਗਾ ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਗੈਰ ਕਾਨੂੰਨੀ ਖਨਨ ਤੇ ਪੰਜਾਬ ਸਰਕਾਰ ਦੇ ਖਜ਼ਾਨੇ ‘ਚ ਦਿੱਤੇਜਾਣ ਵਾਲੇ ਟੈਕਸ ਦੀ ਚੋਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਜ਼ਿਲ੍ਹਾ ਮੋਗਾ ਦੇ ਗਜ਼ਟਿਡ ਅਫ਼ਸਰ ਅਤੇ ਥਾਣਿਆਂ ਦੇ ਮੁੱਖ ਅਫ਼ਸਰਾਂ ਦੀਆਂ ਵੱਖ- ਵੱਖ ਟੀਮਾਂ ਬਣਾਕੇ ਇਲਾਕੇ ਵਿਚ ਭੇਜੀਆਂ ਗਈਆਂ ਸਨ। ਇਸ ਅਧੀਨ ਮੁੱਖ ਅਫ਼ਸਰ ਥਾਣਾ ਸਮਾਲਸਰ ਇਲਾਕਾ ਗਸ਼ਤ ‘ਤੇ ਸੀ ਤਾਂ ਮੁਖ਼ਬਰ ਵੱਲੋਂ ਇਤਲਾਹ ਦਿਤੀ ਗਈ ਕਿ ਗੁਰਪ੍ਰਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੋਠੇ ਲਾਲ ਸਿੰਘ ਚੈਨਾ ਰੋਡ, ਜੈਤੋ ਜ਼ਿਲ੍ਹਾ ਫਰੀਦਕੋਟ, ਲਵਪ੍ਰਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਰਗਾੜੀ ਜ਼ਿਲ੍ਹਾ ਫਰੀਦਕੋਟ, ਅਰਸ਼ਦੀਪ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ, ਗੁਰਪ੍ਰਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਮਾਹਲ ਕਲਾਂ ਜ਼ਿਲ੍ਹਾ ਮੋਗਾ, ਗੁਰਚਰਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਵਾਂਦਰ ਜ਼ਿਲ੍ਹਾ ਮੋਗਾ ਰਾਤ ਸਮੇਂ ਖੱਡਿਆ ‘ਚੋਂ ਚੋਰੀ ਰੇਤਾ ਭਰਕੇ ਵੇਚਦੇ ਹਨ ਅਤੇ ਅੱਜ ਵੀ ਚੋਰੀ ਰੇਤ ਭਰਨ ਲਈ ਗਏ ਹੋਏ ਹਨ।

ਉਕਤ ਇਤਲਾਹ ਤੇ ਕਾਰਵਾਈ ਕਰਦੇ ਹੋਏ ਮੁੱਖ ਅਫ਼ਸਰ ਥਾਣਾ ਸਮਾਲਸਰ ਵੱਲੋਂ ਭਲੂਰ ਰੋਡ ਪਿੰਡ ਲੰਡੇ ਵਿਖੇ ਨਾਕਾਬੰਦੀ ਕਰਕੇ ਗੁਰਪ੍ਰਰੀਤ ਸਿੰਘ ਸਮੇਤ ਟਰੈਕਟਰ ਸਵਰਾਜ 744 ਅਤੇ ਟਰਾਲਾ, ਲਵਪ੍ਰਰੀਤ ਸਿੰਘ ਸਮੇਤ ਟਰੈਕਟਰ ਅਰਜਨ 605 ਅਤੇ ਟਰਾਲਾ, ਅਰਸ਼ਦੀਪ ਸਿੰਘ ਸਮੇਤ ਟਰੈਕਟਰ ਸਵਰਾਜ 855 ਅਤੇ ਟਰਾਲਾ, ਗੁਰਪ੍ਰਰੀਤ ਸਿੰਘ ਸਮੇਤ ਸੋਨਾਲੀਕਾ 50 ਅਤੇ ਟਰਾਲਾ, ਗੁਰਚਰਨ ਸਿੰਘ ਸਮੇਤ ਟਰੈਕਟਰ ਸੋਨਾਲੀਕਾ 60 ਅਤੇ ਟਰਾਲਾ ਗਿ੍ਰਫਤਾਰ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਥਾਣਾ ਸਮਾਲਸਰ ਵਿਖੇ ਇਨ੍ਹਾਂ 5 ਦੋਸ਼ੀਆਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਨਾ ਨਿਯਮ ਦੀ ਉਲੰਘਣਾ, ਗੈਰ ਕਾਨੂੰਨੀ ਖਨਨ ਤੇ ਪੰਜਾਬ ਸਰਕਾਰ ਦੇ ਖਜ਼ਾਨਾ ਵਿੱਚ ਦਿੱਤੇ ਜਾਣ ਵਾਲੇ ਟੈਕਸ ਦੀ ਚੋਰੀ ਕਰਨ ਦੇ ਜੁਰਮ ਤਹਿਤ ਮੁਕੱਦਮਾ ਨੰਬਰ 107 ਮਿਤੀ 06-10-2021 ਅ/ਧ 379,411 ਭ:ਦ: 21 ਮਾਈਨਸ ਐਂਡ ਮਿਨਰਲ ਐਕਟ 1957 ਅਧੀਨ ਦਰਜ ਕਰਕੇ 5 ਟਰੈਕਟਰ ਟਰਾਲੇ (ਚੋਰੀ ਦਾ ਰੇਤਾ ਸਮੇਤ) ਜਿਸਦੀ ਕੀਮਤ ਕਰੀਬ 35 ਲੱਖ ਰੁਪਏ ਹੈ ਕਬਜਾ ਪੁਲਿਸ ਵਿੱਚ ਲੈਕੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

ਅਖੀਰ ਸੀਨੀਅਰ ਕਪਤਾਨ ਪੁਲਿਸ ਮੋਗਾ ਧਰੂਮਨ ਐਚ. ਨਿੰਬਾਲੇ ਤੇ ਜਗਤਪ੍ਰਰੀਤ ਸਿੰਘ, ਐੱਸਪੀ ਇੰਨਵੈਸਟੀਗੇਸਨ ਨੇ ਆਪਣੇ ਸਾਂਝੇ ਬਿਆਨ ‘ਚ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਿਤੇ ਵੀ ਕੋਈ ਵੀ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਅਜਿਹੇ ਗਲਤ ਅਨਸਰਾਂ ਦੀ ਨੱਕ ਵਿੱਚ ਨਕੇਲ ਪਾਉਣ ਲਈ 24 ਘੰਟੇ ਤਿਆਰ ਬਰ ਤਿਆਰ ਹੈ।