ਯੂਨੀਅਰ ਕਲਾਸ ਦੇ ਵਿਦਿਆਰਥੀ ਨੇ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ,ਗਰਭਵਤੀ

0
82

ਜਗਰਾਓਂ (TLT) ਇਲਾਕੇ ਦੇ ਇਕ ਪਿੰਡ ਦੇ ਸਕੂਲ ਵਿੱਚ ਪੜ੍ਹਦੀ 12ਵੀਂ ਦੀ ਵਿਦਿਆਰਥਣ ਦੀ ਜੂਨੀਅਰ ਕਲਾਸ ਗਿਆਰਵੀਂ ਦੇ ਵਿਦਿਆਰਥੀ ਨਾਲ ਦੋਸਤੀ ਹੋ ਗਈ। ਦੋਵੇਂ ਤਿੰਨ ਚਾਰ ਸਾਲਾਂ ਤੋਂ ਦੋਸਤ ਬਣੇ ਹੋਏ ਸਨ। ਬੀਤੇ ਦਿਨੀਂ ਵਿਦਿਆਰਥਣ ਦੇ ਅਚਾਨਕ ਪੇਟ ਵਿਚ ਦਰਦ ਹੋਇਆ ਤਾਂ ਜਦੋਂ ਉਸ ਦੇ ਮਾਪੇ ਹਸਪਤਾਲ ਲੈ ਕੇ ਪਹੁੰਚੇ ਤਾਂ ਲੜਕੀ ਦੇ ਟੈਸਟ ਰਿਪੋਰਟਾਂ ਦੇਖ ਡਾਕਟਰ ਤੇ ਮਾਪੇ ਦੰਗ ਰਹਿ ਗਏ। ਵਿਦਿਆਰਥਣ 18 ਹਫਤਿਆਂ ਦੀ ਗਰਭਵਤੀ ਪਾਈ ਗਈ, ਇਸ ‘ਤੇ ਜਦੋਂ ਮਾਪਿਆਂ ਨੇ ਉਕਤ ਘਟਨਾ ਸਬੰਧੀ ਪੁੱਛਿਆ ਤਾਂ ਵਿਦਿਆਰਥਣ ਨੇ ਦੱਸਿਆ ਕਿ ਗਿਆਰ੍ਹਵੀਂ ਵਿੱਚ ਪੜ੍ਹਦੇ ਸੈਣੀ ਸਿੰਘ ਨਾਲ ਉਸਦੀ ਦੋਸਤੀ ਸੀ ।ਸੈਣੀ ਚਾਰ ਮਹੀਨੇ ਪਹਿਲਾਂ ਰਾਤ ਨੂੰ ਘਰ ਆਇਆ ਸੀ। ਜਦੋਂ ਸਾਰੇ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਤਾਂ ਸੈਣੀ ਨੇ ਉਸ ਨਾਲ ਡਰਾ ਧਮਕਾ ਕੇ ਸਰੀਰਕ ਸੰਬੰਧ ਬਣਾਏ ਤੇ ਫਿਰ ਘਰੋਂ ਚਲਾ ਗਿਆ। ਇਸ ਮਾਮਲੇ ਦੀ ਕੁੜੀ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਣ ‘ਤੇ ਥਾਣਾ ਹਠੂਰ ਦੀ ਪੁਲਿਸ ਨੇ ਵਿਦਿਆਰਥੀ ਸੈਣੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।