ਐਕਟਿਵਾ ਚ ਵੱਜੇ ਮੋਟਰਸਾਈਕਲ ਚਾਲਕ ਦੀ ਟੈਂਪੂ ਦੀ ਲਪੇਟ ਚ ਆਉਣ ਨਾਲ ਮੌਤ

0
54

ਜਗਰਾਉਂ (TLT) ਜਗਰਾਉਂ ਦੇ ਰੇਲਵੇ ਪੁਲ ਤੇ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਰੇਲਵੇ ਪੁਲ ਤੇ ਜਾ ਰਹੀ ਐਕਟਿਵਾ ਚ ਪਿੱਛਿਓਂ ਆ ਰਹੇ ਤੇਜ਼ ਰਫਤਾਰ ਮੋਟਰਸਾਈਕਲ ਟਕਰਾ ਗਿਆ ।ਇਸ ਟੱਕਰ ਦੇ ਨਾਲ ਹੀ ਮੋਟਰਸਾਈਕਲ ਚਲਾ ਰਹੇ ਚਾਲਕ ਦੇ ਸਾਹਮਣਿਓਂ ਆ ਰਹੇ ਟੈਂਪੂ ਦੀ ਲਪੇਟ ਵਿੱਚ ਆ ਜਾਣ ਕਾਰਨ ਮੌਤ ਹੋ ਗਈ , ਜਦਕਿ ਐਕਟਿਵਾ ਸਵਾਰ ਵੀ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ । ਮ੍ਰਿਤਕ ਨਿਰਭੈ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਮਗਡ਼੍ਹ ਭੁੱਲਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੁਲਸ ਨੇ ਕਬਜ਼ੇ ਵਿਚ ਲੈ ਲਿਆ, ਜਦਕਿ ਜ਼ਖਮੀ ਦਿਲਬਾਗ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਜਗਰਾਉਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ