ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀ, ਹਰ ਸਾਲ ਲੱਖਾਂ ਲੋਕਾਂ ਦੀ ਜਾਨ ਜਾਂਦੀ ਐ ਜਾਨ

0
30

ਵਿਸ਼ਵ ਸਿਹਤ ਸੰਗਠਨ ਨੇ ਮਲੇਰੀਆ ਦੇ ਇਲਾਜ ਲਈ ਦੁਨੀਆ ਦੀ ਪਹਿਲੀ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। WHO ਨੇ ਬੁੱਧਵਾਰ ਨੂੰ RTS,S/AS01 ਮਲੇਰੀਆ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਹਰ ਸਾਲ ਮੱਛਰਾਂ ਤੋਂ ਹੋਣ ਵਾਲੇ ਮਲੇਰੀਆ ਨਾਲ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ ਜਿੰਨ੍ਹਾਂ ‘ਚ ਜ਼ਿਆਦਾਤਰ ਅਫਰੀਕੀ ਬੱਚੇ ਸ਼ਾਮਲ ਹੁੰਦੇ ਹਨ। ਘਾਨਾ ਤੇ ਕੀਨੀਆ ‘ਚ 2019 ਤੋਂ ਸ਼ੁਰੂ ਹੋਏ ਪਾਇਲਟ ਪ੍ਰਾਜੈਕਟ ਪ੍ਰੋਗਰਾਮ ਦੀ ਸਮੀਖਿਆ ਕਰਨ ਤੋਂ ਬਾਅਦ WHO ਨੇ ਇਹ ਫੈਸਲਾ ਲਿਆ ਹੈ। WHO ਨੇ RTS,S/AS01 ਮਲੇਰੀਆ ਵੈਕਸੀਨ ਦੀ ਸਿਫਾਰਸ਼ ਕੀਤੀ ਹੈ। ਘਾਨਾ ਤੇ ਕੀਨੀਆ ‘ਚ ਪਾਇਲਟ ਪ੍ਰੋਜੈਕਟ ਤਹਿਤ ਵੈਕਸੀਨ ਦੀਆਂ ਦੋ ਮਿਲੀਅਨ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ ਸਨ। ਜਿਸ ਨੂੰ ਪਹਿਲੀ ਵਾਰ ਦਵਾਈ ਕੰਪਨੀ GSK ਵੱਲੋਂ 1987 ‘ਚ ਬਣਾਇਆ ਗਿਆ ਸੀ।WHO ਦੇ ਡਾਇਰੈਕਟਰ ਜਨਰਲ ਟੇਡ੍ਰੋਸ ਨੇ ਕਿਹਾ ਕਿ ਘਾਨਾ ਤੇ ਕੀਨੀਆ ਦੇ ਪਾਇਲਟ ਪ੍ਰਾਜੈਕਟ ਦੀ ਸਮੀਖਿਆ ਤੋਂ ਬਾਅਦ ਉਹ ਦੁਨੀਆਂ ਦੇ ਪਹਿਲੇ ਮਲੇਰੀਆ ਟੀਕੇ ਦੇ ਵਿਸ਼ਵ ਵਰਤੋਂ ਦੀ ਸਿਫਾਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਇਸਤੇਮਾਲ ਨਾਲ ਹਰ ਸਾਲ ਕਈ ਜਾਨਾਂ ਬਚਾਈਆਂ ਜਾ ਸਕਣਗੀਆਂ।