ਵ੍ਹਟਸਐਪ ਤੇ ਫੇਸਬੁੱਕ ਡਾਊਨ ਹੋਣ ਨਾਲ ਇਸ ਐਪ ਨੇ ਹਾਸਲ ਕੀਤੇ 70 ਮਿਲੀਅਨ ਯੂਜ਼ਰਜ਼, ਜਾਣੋ ਐਪ ਦੀ ਖਾਸੀਅਤ

0
24

ਵ੍ਹਟਸਐਪ ਦਾ ਨੁਕਸਾਨ ਟੈਲੀਗ੍ਰਾਮ ਲਈ ਹਮੇਸ਼ਾ ਤੋਂ ਹੀ ਫਾਇਦੇਮੰਦ ਸੌਦਾ ਰਿਹਾ ਹੈ। ਵ੍ਹਟਸਐਪ ਨੂੰ ਹਾਲ ਹੀ ‘ਚ ਗਲੋਬਲ ਲੈਵਲ ‘ਤੇ ਵੱਡੇ ਪੱਧਰ ‘ਤੇ ਆਊਟੇਜ ਦਾ ਸਾਹਮਣਾ ਕਰਨਾ ਪਿਆ ਜੋ ਛੇ ਘੰਟੇ ਤੋਂ ਜ਼ਿਆਦਾ ਸਮੇਂ ਤਕ ਰਿਹਾ, ਪਰ ਵ੍ਹਟਸਐਪ ਡਾਊਨ ਹੋਣ ਦੀ ਪੂਰੀ ਮਿਆਦ ‘ਚ ਟੈਲੀਗ੍ਰਾਮ ਨੇ 70 ਮਿਲੀਅਨ ਯੂਜ਼ਰ ਜੋੜੇ। ਵ੍ਹਟਸਐਪ ਦੇ ਨਾਲ-ਨਾਲ ਫੇਸਬੁੱਕ ਤੇ ਇੰਸਟਾਗ੍ਰਾਮ ਵੀ ਸੋਮਵਾਰ ਸ਼ਾਮ ਕਰੀਬ 6 ਘੰਟੇ ਤਕ ਬੰਦ ਰਹੇ। ਸੋਸ਼ਲ ਮੀਡੀਆ ਦੀ ਦੱਗਜ ਕੰਪਨੀ ਨੇ ਦੁਨੀਆ ਭਰ ਵਿਚ 3.5 ਬਿਲੀਅਨ ਤੋੰ ਜ਼ਿਆਦਾ ਯੂਜ਼ਰਜ਼ ਨੂੰ ਪ੍ਰਭਾਵਿਤ ਕਰਨ ਵਾਲੇ ਆਊਟੇਜ ਲਈ ਇਕ ਦੋਸ਼ਪੂਰਨ ਕਨਫਿਗਰੇਸ਼ਨ ਬਦਲਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਦਕਿ ਫੇਸਬੁੱਕ ਦੇ ਆਊਟੇਜ ਨਾਲ ਕੰਪਨੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਕੰਪੀਟਿਟਰਜ਼ ਟੈਲੀਗ੍ਰਾਮ ਤੇ ਸਿਗਨਲ ਲਈ ਇਹ ਯਕੀਨੀ ਰੂਪ ‘ਚ ਫਾਇਦਾ ਦੇਣ ਵਾਲਾ ਸੀ।

ਟੈਲੀਗ੍ਰਾਮ ਨੇ ਹਾਲ ਹੀ ‘ਚ 1 ਬਿਲੀਅਨ ਤੋਂ ਜ਼ਿਆਦਾ ਡਾਊਨਲੋਡ ਹਾਸਲ ਕੀਤੇ ਹਨ ਤੇ ਇਸ ਦੇ 500 ਮਿਲੀਅਨ ਐਕਟਿਵ ਯੂਜ਼ਰਜ਼ ਹਨ। ਨਾ ਸਿਰਫ਼ ਟੈਲੀਗ੍ਰਾਮ ਬਲਕਿ ਸਿਗਨਲ ਵ੍ਹਟਸਐਪ ਤੇ ਫੇਸਬੁੱਕ ਦੇ ਡਾਊਨਲ ਹੋਣ ਨਾਲ ਫਾਇਦਾ ਹੋਇਆ। ਜਦੋਂ ਵ੍ਹਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਲਗਾਤਰਾ ਜਾਂਚ ਦੇ ਘੇਰੇ ‘ਚ ਸੀ, ਉਦੋਂ ਮੈਸੇਜਿੰਗ ਐਪ ਨੇ ਵਰਤੋਂਕਾਰਾਂ ‘ਚ ਤੇਜ਼ੀ ਦੇਖੀ। ਵ੍ਹਟਸਐਪ ਦੇ ਮੁਕਾਬਲੇ ਟੈਲੀਗ੍ਰਾਮ ਤੇ ਸਿਗਨਲ ਨੂੰ ਸੁਰੱਖਇਅਤ ਬਦਲ ਮੰਨਿਆ ਜਾਂਦਾ ਸੀ।

ਕਈ ਘੰਟੇ ਸੇਵਾਵਾਂ ਠੱਪਣ ਰਹਿਣ ਕਾਰਨ, ਵੈੱਬ ਯੂਜ਼ਰਜ਼ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਇਸ ਵਾਰ ਇਹ ਕੁਝ ਗੰਭੀਰ ਸੀ ਜਿਸ ਨੇ ਫੇਸਬੁੱਕ ਨੂੰ ਪ੍ਰਭਾਵਿਤ ਕੀਤਾ। ਕਈ ਲੋਕਾਂ ਨੇ ਅਨੁਮਾਨ ਲਗਾਇਆ ਕਿ ਸਾਈਬਰ ਹਮਲੇ ਨੇ ਫੇਸਬੁੱਕ ਨੂੰ ਆਫਲਾਈਨ ਦਸਤਕ ਦੇ ਦਿੱਤੀ ਹੈ ਜਾਂ ਸ਼ਾਇਦ ਇਕ ਫੇਸਬੁੱਕ ਮੁਲਾਜ਼ਮ ਨੇ ਕੰਪਨੀ ਦੇ ਸਰਵਰ ਨੂੰ ਗੜਬੜ ਕਰ ਦਿੱਤਾ ਹੈ। ਹਾਲਾਂਕਿ ਇੰਟਰਨੈੱਟ ਦੇ ਸਹੀ ਢੰਗ ਨਾਲ ਕੰਮ ਕਰਨ ਦੀ ਤਰੀਕੇ ਤੋਂ ਜ਼ਿਆਦਾ ਜਾਣੂ ਲੋਕਾਂ ਨੇ ਪਛਾਣਿਆ ਕਿ ਸਮੱਸਿਆ ਫੇਸਬੁੱਕ ਦੇ ਡੀਐੱਨਐੱਸ ਸਰਵਰ ਤੇ ਬੀਜੀਪੀ (ਸਥਾਨਕ ਪੀਅਰਿੰਗ ਨੈੱਟਵਰਕ ਜੋ ਫੇਸਬੁੱਕ ਦਾ ਇਸਤੇਮਾਲ ਕਰਦੀ ਹੈ) ਦੇ ਨਾਲ ਸੀ।

ਇਸ ਦਿੱਕਤ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਨੇ ਫੇਸਬੁੱਕ ਸਰਵਰਜ਼ ਨੂੰ ਪੂਰੀ ਤਰ੍ਹਾਂ ਪਲੇਟਫਾਰਮ ਤੇ ਇੰਟਰਨੈੱਟ ਤੋਂ ਗਾਇਬ ਕਰ ਦਿੱਤਾ। ਇਹ ਏਨਾ ਖ਼ਤਰਨਾਕ ਸੀ ਕਿ ਫੇਸਬੁੱਕ ਵੀ ਕਾਫੀ ਸਮੇਂ ਤਕ ਇਸ ਦਾ ਪਤਾ ਨਹੀਂ ਲਗਾ ਪਾ ਰਹੀ ਸੀ। ਸਾਰੇ ਇਲੈਕਟ੍ਰਾਨਿਕ ਦਰਵਾਜ਼ੇ ਤੇ ਲਾਕਸ ਆਟੋਮੈਟਿਕ ਤਰੀਕੇ ਨਾਲ ਬੰਦ ਹੋ ਗਏ ਜਿਸ ਕਾਰਨ ਫੇਸਬੁੱਕ ਦੇ ਮੁਲਾਜ਼ਮਾਂ ਨੂੰ ਸੈਂਟਾ ਕਲਾਰਾਰ ‘ਚ ਸਥਿਤ ਆਪਣੇ ਸਰਵਰ ਰੂਪ ‘ਚ ਐਂਟਰੀ ਕਰਨੀ ਪਈ।