ਔਰਤ ਨੇ ਰਿਟਾਇਰਡ ਅਧਿਕਾਰੀ ਪਤੀ ’ਤੇ ਲਗਾਇਆ ਗ਼ੈਰ-ਕੁਦਰਤੀ ਸਬੰਧ ਬਣਾਉਣ ਦਾ ਦੋਸ਼

0
63

ਜਲੰਧਰ (tlt) ਥਾਣਾ ਡਿਵੀਜ਼ਨ ਸੱਤ ਖੇਤਰ ਦੀ ਰਹਿਣ ਵਾਲੀ 35 ਸਾਲ ਦੀ ਵਿਆਹੁਤਾ ਨੇ ਆਪਣੇ ਪਤੀ ’ਤੇ ਗ਼ੈਰ-ਕੁਦਰਤੀ ਸਬੰਧ ਬਣਾਉਣ ਅਤੇ ਸਕੂਲ ਖੋਲ੍ਹਣ ਲਈ 50 ਲੱਖ ਰੁਪਏ ਮੰਗਣ ਦਾ ਦੋਸ਼ ਲਗਾਇਆ ਹੈ। ਉਸਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲਾ ਰਿਟਾਇਰਡ ਵੱਡੇ ਅਧਿਕਾਰੀ ਨਾਲ ਜੁੜਿਆ ਹੋਣ ਕਾਰਨ ਪੁਲਿਸ ਨੇ ਚੁੱਪੀ ਧਾਰ ਰੱਖੀ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਪਤੀ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਹੈ।

ਆਪਣੀ ਸ਼ਿਕਾਇਤ ’ਚ ਔਰਤ ਨੇ ਦੱਸਿਆ ਕਿ ਉਸਦਾ ਵਿਆਹ ਪਠਾਨਕੋਟ ਦੇ ਨੌਜਵਾਨ ਨਾਲ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਵਿਆਹ ਸਮੇਂ ਉਸਦੇ ਪਰਿਵਾਰ ਨੇ ਸਹੁਰੇ ਪਰਿਵਾਰ ਦੀ ਹਰ ਮੰਗ ਪੂਰੀ ਕੀਤੀ। ਵਿਆਹ ਦੇ ਕੁਝ ਦਿਨ ਬਾਅਦ ਤੋਂ ਹੀ ਪਤੀ ਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਕੂਲ ਖੋਲ੍ਹਣ ਦੇ ਨਾਮ ’ਤੇ ਉਸਦੇ ਪਿਤਾ ਤੋਂ ਉਧਾਰ ਪੈਸੇ ਵੀ ਲਏ। ਔਰਤ ਦਾ ਦੋਸ਼ ਸੀ ਕਿ ਪਤੀ ਨੇ ਉਸਦੇ ਗਹਿਣੇ ਗਿਰਵੀਂ ਰੱਖ ਦਿੱਤੇ। ਉਸ ’ਤੇ ਪੇਕਿਆਂ ਤੋਂ 50 ਲੱਖ ਰੁਪਏ ਲੈ ਕੇ ਆਉਣ ਦਾ ਦਬਾਅ ਬਣਾ ਰਿਹਾ ਸੀ। ਪਤੀ ਨੇ ਉਸਦੇ ਨਾਲ ਗ਼ੈਰ-ਕੁਦਰਤੀ ਸਬੰਧ ਵੀ ਬਣਾਏ। ਉਸਨੇ ਜਦੋਂ ਪੇਕਿਆਂ ਤੋਂ ਪੈਸੇ ਲਿਆਉਣ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸਨੂੰ ਤਲਾਕ ਦੇਣ ਦੀ ਧਮਕੀ ਦਿੱਤੀ। ਇਸਤੋਂ ਬਾਅਦ ਪਤੀ ਤੋਂ ਤੰਗ ਆ ਕੇ ਉਹ ਪਠਾਨਕੋਟ ਤੋਂ ਪੇਕੇ ਜਲੰਧਰ ਆ ਗਈ ਅਤੇ ਪਿਛਲੇ ਕੁਝ ਦਿਨਾਂ ਤੋਂ ਇਥੇ ਹੀ ਰਹਿ ਰਹੀ ਹੈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਤੀ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਪਰ ਮਾਮਲਾ ਵੱਡੇ ਰਿਟਾਇਰਡ ਅਧਿਕਾਰੀ ਨਾਲ ਜੁੜਿਆ ਹੋਣ ਕਾਰਨ ਚੁੱਪੀ ਧਾਰ ਲਈ ਹੈ।