ਲਿਫਟ ਦੇ ਬਹਾਨੇ ਚੋਰੀ ਕੀਤਾ ਮੋਟਰਸਾਈਕਲ, ਦੋ ਮੁਲਜ਼ਮਾਂ ’ਚੋਂ ਇਕ ਨੂੰ ਕੀਤਾ ਕਾਬੂ

0
55

 ਫਤਿਆਬਾਦ (tlt) ਮੋਟਰਸਾਈਕਲ ਸਵਾਰ ਕੋਲੋਂ ਲਿਫਟ ਲੈਣ ਬਹਾਨੇ ਉਸਦਾ ਮੋਟਰਸਾਈਕਲ ਭਜਾ ਲੈਣ ਵਾਲੇ ਦੋ ਨੌਜਵਾਨਾਂ ਵਿਰੁੱਧ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜਦੋਂਕਿ ਇਕ ਨੂੰ ਪੁਲਿਸ ਨੇ ਗਿ੍ਰਫਤਾਰ ਵੀ ਕਰ ਲਿਆ ਹੈ। ਨਿਰਮਲ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਖੱਖ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਕੰਮ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਖਡੂਰ ਸਾਹਿਬ ਤੋਂ ਘਰ ਜਾ ਰਿਹਾ ਸੀ।

ਰਸਤੇ ਵਿਚ ਇਕ ਨੌਜਵਾਨ ਨੇ ਉਸ ਨੂੰ ਰੋਕਿਆ ਤੇ ਲਿਫਟ ਦੀ ਮੰਗ ਕੀਤੀ। ਉਸ ਨੇ ਉਕਤ ਨੌਜਵਾਨ ਨੂੰ ਪਿੱਛੇ ਬਿਠਾ ਲਿਆ। ਰਸਤੇ ਵਿਚ ਜਦੋਂ ਉਹ ਪੇਸ਼ਾਬ ਲਈ ਰੁਕਿਆ ਅਤੇ ਮੋਟਰਸਾਈਕਲ ਦੀ ਚਾਬੀ ਵਿਚ ਹੀ ਲੱਗੀ ਰਹਿਣ ਦਿੱਤੀ। ਇੰਨੇ ਵਿਚ ਇਕ ਹੋਰ ਨੌਜਵਾਨ ਉਥੇ ਪਹੁੰਚਿਆ ਅਤੇ ਦੋਵੇਂ ਉਸਦਾ ਮੋਟਰਸਾਈਕਲ ਭਜਾ ਕੇ ਲੈ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫਤਿਆਬਾਦ ਅਤੇ ਕਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਜਿਨ੍ਹਾਂ ’ਚੋਂ ਸਰਬਜੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਥੇ ਫਰਾਰ ਮੁਲਜ਼ਮ ਦੀ ਗਿ੍ਰਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਫੜ੍ਹੇ ਨੌਜਵਾਨ ਕੋਲੋਂ ਪੁੱਛਗਿੱਛ ਜਾਰੀ ਹੈ।