ਪੰਜਾਬ ‘ਚ ਫੈਲਦੇ ਡਰੱਗਜ਼ ਕਾਰੋਬਾਰ ਮਾਮਲੇ ‘ਚ ਜਲਦ ਸੁਣਵਾਈ ਦੀ ਮੰਗ ਹਾਈ ਕੋਰਟ ਨੇ ਕੀਤੀ ਮਨਜ਼ੂਰ, ਹੁਣ ਏਨੀ ਤਰੀਕ ਨੂੰ ਹੋਵੇਗੀ ਸੁਣਵਾਈ

0
37

ਚੰਡੀਗੜ੍ਹ (tlt) ਪੰਜਾਬ ‘ਚ ਫੈਲਦੇ ਡਰੱਗਜ਼ ਕਾਰੋਬਾਰ ਦਾ ਮਾਮਲਾ 8 ਸਾਲ ਤੋਂ ਜ਼ਿਆਦਾ ਸਮੇਂ ਤੋਂ ਹਾਈ ਕੋਰਟ ‘ਚ ਵਿਚਾਰ ਅਧੀਨ ਹੈ। ਲਗਪਗ ਦੋ ਸਾਲ ਤੋਂ ਇਸ ਮਾਮਲੇ ‘ਚ ਸੁਣਵਾਈ ਨਹੀਂ ਹੋ ਸਕੀ ਹੈ ਪਰ ਮੰਗਲਵਾਰ ਨੂੰ ਹਾਈ ਕੋਰਟ ਨੇ ਜਲਦ ਸੁਣਵਾਈ ਦੀ ਮੰਗ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਇਸ ਮਾਮਲੇ ‘ਚ 13 ਅਕਤੂਬਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ। ਪਹਿਲਾਂ ਇਸ ਮਾਮਲੇ ਦੀ ਸੁਣਵਾਈ 15 ਨਵੰਬਰ ਨੂੰ ਤੈਅ ਸੀ। ਇਸ ਮਾਮਲੇ ‘ਚ ਜਸਟਿਸ ਏਜੀ ਮਸੀਹ ਤੇ ਜਸਟਿਸ ਅਸ਼ੋਕ ਕੁਮਾਰ ਵਰਮਾਂ ਦੀ ਬੈਂਚ ਸੁਣਵਾਈ ਕਰੇਗੀ।

ਪੰਜਾਬ ‘ਚ ਨਸ਼ੇ ਦੇ ਕਾਰੋਬਾਰ ‘ਤੇ ਸਵੈ-ਨੋਟਿਸ ਤੇ ਕਈ ਪਟੀਸ਼ਨਾਂ ‘ਤੇ ਇਹ ਮਾਮਲਾ ਹਾਈ ਕੋਰਟ ਸਾਹਮਣੇ ਲਗਪਗ 8 ਸਾਲ ਤੋਂ ਲੰਬਿਤ ਹੈ ਤੇ ਕੋਰੋਨਾ ਕਾਰਨ ਪਿਛਲੇ ਦੋ ਸਾਲ ਤੋਂ ਮਾਮਲੇ ‘ਤੇ ਸੁਣਵਾਈ ਨਹੀਂ ਹੋ ਸਕੀ। ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨਾਲ ਜੁੜਿਆ ਮਾਮਲਾ ਮੋਹਾਲੀ ਨਿਵਾਸੀ ਤਰਲੋਚਨ ਸਿੰਘ ਵੱਲੋਂ ਦਾਇਰ ਇਕ ਪਟੀਸ਼ਨ ਜ਼ਰੀਏ ਹਾਈ ਕੋਰਟ ਪੁੱਜਾ ਸੀ। ਤਰਲੋਚਨ ਸਿੰਘ ਨੂੰ ਜਦੋਂ ਕਿਸੇ ਅਪਰਾਧ ਦੇ ਸਿਲਸਿਲੇ ‘ਚ ਰੋਪੜ ਜੇਲ੍ਹ ‘ਚ ਬੰਦ ਕੀਤਾ ਗਿਆ ਸੀ ਤਾਂ ਉਨ੍ਹਾਂ 2013 ‘ਚ ਹਾਈ ਕੋਰਟ ਸਾਹਮਣੇ ਇਕ ਪਟੀਸ਼ਨ ਦਾਇਰ ਕਰ ਕੇ ਰੋਪੜ ਜੇਲ੍ਹ ‘ਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਸ਼ੀਲੇ ਪਦਾਰਥਾਂ ਦੀ ਵਿਕਰੀ ਦਾ ਖੁਲਾਸਾ ਕੀਤਾ ਸੀ।