ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਪੁੱਜੇ ਵਿਅਕਤੀ ਕੋਲੋਂ 48 ਲੱਖ ਰੁਪਏ ਦਾ ਸੋਨਾ ਬਰਾਮਦ

0
40

ਅੰਮ੍ਰਿਤਸਰ (TLT) ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ‘ਤੇ ਇੰਡੀਗੋ ਫਲਾਈਟ ਰਾਹੀਂ ਦੁਬਈ ਤੋਂ ਆਏ ਇਕ ਵਿਅਕਤੀ ਤੋਂ 1 ਕਿੱਲੋ ਸੋਨਾ ਬਰਾਮਦ ਹੋਇਆ ਹੈ। ਸੋਨੇ ਦੀ ਕੀਮਤ 48 ਲੱਖ ਦੱਸੀ ਜਾਰ ਹੀ ਹੈ। ਯਾਤਰੀ ਦੀ ਪਛਾਣ ਕਰਨ ਲੂਥਰਾ ਅੰਮ੍ਰਿਤਸਰ ਦੇ ਰੂਪ ‘ਚ ਹੋਈ ਹੈ। ਕਸਟਮ ਵਿਭਾਗ ਵੱਲੋਂ ਕਰਨ ਲੂਥਰਾ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।