ਲਖੀਮਪੁਰ ਖੈਰੀ ‘ਚ ਕਿਸਾਨਾਂ ‘ਤੇ ਗੱਡੀ ਚਾੜ੍ਹਨਾ ਨਿੰਦਣਯੋਗ : ਥਾਂਦੀ

0
24

ਜੁਲਾਹ ਮਾਜਰਾ (TLT) ਕੇਂਦਰੀ ਮੰਤਰੀ ਦੇ ਪੁੱਤਰ ਵੱਲੋਂ ਲਖੀਮਪੁਰ ਖੈਰੀ ਉੱਤਰ ਪ੍ਰਦੇਸ਼ ਵਿਚ ਅੰਦੋਲਨਕਾਰੀ ਕਿਸਾਨਾਂ ‘ਤੇ ਗੱਡੀ ਚਾੜ੍ਹ ਕੇ ਹੱਤਿਆ ਕਰਨ ਦੀ ਦੀ ਪੰਜਾਬ ਟੈਕਸੀ ਆਪ੍ਰਰੇਟਰਜ਼ ਯੂਨੀਅਨ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੀ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਰੈੱਸ ਸਕੱਤਰ ਬਲਬੀਰ ਸਿੰਘ ਥਾਂਦੀ ਨੇ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਜਿਸ ਦਾ ਹੈਲੀਕਾਪਟਰ ਉੱਥੇ ਉਤਰਨਾ ਸੀ ਉਸ ਦਾ ਵਿਰੋਧ ਕਰਨ ਲਈ ਕਿਸਾਨ ਇਕੱਠੇ ਹੋਏ ਸਨ ਪਰ ਕੇਂਦਰੀ ਮੰਤਰੀ ਦੇ ਬੇਟੇ ਸੋਨੂੰ ਮਿਸ਼ਰਾ ਨੇ ਦੋ ਕਿਸਾਨਾਂ ਨੂੰ ਗੱਡੀ ਚਾੜ੍ਹ ਕੇ ਕੁਚਲਣ ਨਾਲ ਅਤੇ ਇੱਕ ਕਿਸਾਨ ਦੀ ਹੱਤਿਆ ਕਰ ਦਿੱਤੀ ਹੈ ਜੋ ਕਿ ਇਕ ਬਹੁਤ ਹੀ ਦੁਖਦਾਈ ਘਟਨਾ ਹੈ। ਇਸ ਘਟਨਾ ਦਾ ਪੰਜਾਬ ਟੈਕਸੀ ਆਪੇ੍ਟਰਜ਼ ਯੂਨੀਅਨ ਸਖਤ ਸ਼ਬਦਾਂ ਦੇ ਵਿਚ ਨਿੰਦਾ ਕਰਦੀ ਹੈ ਉੱਥੇ ਕੇਂਦਰ ਅਤੇ ਯੋਗੀ ਸਰਕਾਰ ਤੋਂ ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਖਿਲਾਫ਼ ਬਣਦੀ ਕਰਵਾਈ ਦੀ ਮੰਗ ਕਰਦੀ ਹੈ। ਉਨਾਂ੍ਹ ਸਮੂਹ ਟੈਕਸੀ ਆਪਰੇਟਰਾਂ ਨੂੰ ਇਸ ਸੰਘਰਸ਼ ‘ਚ ਪਰਿਵਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਅਮਰਜੀਤ ਸਿੰਘ, ਜਗਦੀਸ਼ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।