ਨੌਜਵਾਨ ‘ਤੇ ਹਮਲਾ ਕਰਨ ਵਾਲਿਆਂ 4 ਹਮਲਾਵਰਾਂ ਖ਼ਿਲਾਫ਼ ਪਰਚਾ

0
42

ਨਵਾਂਸ਼ਹਿਰ (tlt) ਪੁਲਿਸ ਨੇ ਇਕ ਨੌਜਵਾਨ ‘ਤੇ ਹਮਲਾ ਕਰਨ ਵਾਲਿਆਂ 4 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਾਠਗੜ੍ਹ ਵਿਖੇ ਦਰਜ ਮਾਮਲੇ ਅਨੁਸਾਰ ਵਾਰਸ ਪੁੱਤਰ ਮਦਨ ਲਾਲ ਵਾਸੀ ਨੀਲੇਵਾੜੇ (ਰੱਤੇਵਾਲ) ਨੇ ਦੱਸਿਆ ਕਿ 30 ਸਤੰਬਰ ਨੂੰ ਉਹ ਆਪਣੇ ਤਾਏ ਦੇ ਲੜਕੇ ਮਨਵੀਰ ਸਿੰਘ ਪੁੱਤਰ ਲਾਲ ਚੰਦ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕਿ ਬਲਾਚੌਰ ਨੂੰ ਜਾ ਰਹੇ ਸੀ। ਜਦੋਂ ਉਹ ਗੱਜਣ ਸਿੰਘ ਫ਼ੌਜੀ ਵਾਸੀ ਬੁਲੇਵਾਲ ਦੇ ਘਰ ਤੋੋਂ ਥੋੜ੍ਹਾ ਪਿੱਛੇ ਪੁੱਜੇ ਤਾਂ ਦਿਨੇਸ਼ ਕੁਮਾਰ ਕਾਕੂ ਪੁੱਤਰ ਦੌਲਤ ਰਾਮ ਵਾਸੀ ਨੀਲੇਵਾੜੇ (ਰੱਤੇਵਾਲ) ਨਾਲ ਬਹਿਸਬਾਜ਼ੀ ਹੋ ਗਈ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ, ਤਾਂ ਤਾਏ ਦੇ ਲੜਕੇ ਮਨਵੀਰ ਸਿੰਘ ਮੰਨੂ ਨੇ 112 ਨੰਬਰ ‘ਤੇ ਸ਼ਿਕਾਇਤ ਕੀਤੀ ਤੇ ਅਸੀ ਆਪੋ-ਆਪਣੇ ਘਰਾਂ ਨੂੰ ਚਲੇ ਗਏ ਫਿਰ ਉਹ ਪੈਦਲ ਹੀ ਆਪਣੇ ਵਾੜੇ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਘਰ ਦੇ ਨੇੜੇ ਪੁੱਜਿਆ, ਤਾਂ ਉਸ ਦੇ ਪਿੱਛੋ ਦਿਨੇਸ਼ ਕੁਮਾਰ ਕਾਕੂ ਮੁਸੱਲਾ ਗੰਡਾਸੀ ਬਾ ਸਵਾਰੀ ਐਕਟਿਵਾ ਸਮੇਤ ਆਪਣੇ ਜੀਜੇ ਕੇਵਲ ਵਾਸੀ ਰਾਜੂ ਮਾਜਰਾ ਨੇ ਅੱਗੇ ਹੋ ਕੇ ਉਸਨੂੰ ਘੇਰ ਲਿਆ ਤੇ ਮਗਰ ਹੀ ਇੱਕ ਮੋਟਰਸਾਈਕਲ ‘ਤੇ ਸਵਾਰ ਕਾਕਾ ਪੁੱਤਰ ਨਿੰਦਰ ਵਾਸੀ ਨੀਲੇਵਾੜੇ ਜੈਕੀ ਪੁੱਤਰ ਕੇਵਲ ਰਾਜੂ ਮਾਜਰਾ ਆ ਗਏ ਤਾਂ ਦਿਨੇਸ਼ ਕੁਮਾਰ ਕਾਕੂ ਨੇ ਆਪਣੇ ਹੱਥ ‘ਚ ਫੜੀ ਗੰਡਾਸੀ ਦੇ ਦੋ ਵਾਰ ਕੀਤੇ ਜੋ ਮੇਰੀ ਸੱਜੀ ਬਾਹ ਦੀ ਕੂਹਣੀ ਤੋਂ ਥੱਲੇ ਅਤੇ ਸੱਜੇ ਹੱਥ ਦੀ ਚੀਚੀ ਉਗਲੀ ਦੇ ਨਾਲ ਵਾਲੀ ਉਗਲੀ ਪਰ ਲੱਗੇ। ਫਿਰ ਕਾਕਾ ਨੇ ਮੁਸੱਲਾ ਕਿਰਪਾਨ ਦੇ ਵਾਰ ਕੀਤਾ ਜੋ ਪਿੱਠ ਦੇ ਖੱਬੇ ਪਾਸੇ ਲੱਗਾ ਕੇਵਲ ਅਤੇ ਜੈਕੀ ਨੇ ਗੁੱਝੀਆਂ ਸੱਟਾਂ ਮਾਰੀਆਂ। ਰੋਲਾ ਸੁਣਕੇ ਉਸ ਦੇ ਤਾਏ ਦਾ ਲੜਕਾ ਮਨਵੀਰ ਮੰਨੂ ਮੌਕੇ ‘ਤੇ ਆ ਗਿਆ ਜਿਸ ਨੇ ਇਹ ਸਾਰਾ ਵਾਕਿਆ ਆਪਣੇ ਅੱਖੀਂ ਦੇਖਿਆ। ਪੁਲਿਸ ਨੇ ਵਾਰਸ ਸਿੰਘ ਦੇ ਬਿਆਨਾਂ ‘ਤੇ ਕਥਿਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।