ਮਾਮਲਾ ਖੇਤੀ ਬਿਜਲੀ ਨਾ ਆਉਣ ਦਾ, ਕਿਸਾਨਾਂ ਨੇ ਫਿਰੋਜ਼ਪੁਰ ਲੁਧਿਆਣਾ ਹਾਈਵੇ ਕੀਤਾ ਜਾਮ

0
29

ਮੋਗਾ (tlt) ਲੁਧਿਆਣਾ ਫਿਰੋਜਪੁਰ ਹਾਈਵੇ ਜਾਮ ਕਰਦਿਆਂ ਅਜੀਤਵਾਲ ਦੇ ਕਿਸਾਨਾਂ ਨੇ ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਜੀਤਵਾਲ ਦੇ ਅੱਕੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਰੋਡ ਜਾਂਮ ਕਰ ਦਿੱਤਾ ਤੇ ਧਰਨੇ ਤੇ ਬੈਠ ਗਏ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਲਾਗਲੇ ਪਿੰਡਾਂ ਤੋਂ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਇਸ ਵਕਤ ਝੋਨੇ ਦੀ ਫਸਲ ਪੱਕ ਰਹੀ ਹੈ ਅਤੇ ਅਖੀਰਲਾ ਪਾਣੀ ਕਿਸਾਨਾਂ ਵੱਲੋਂ ਝੋਨੇ ਨੂੰ ਦਿੱਤਾ ਜਾ ਰਿਹਾ ਹੈ ਪਰ ਬਿਜਲੀ ਨਾ ਆਉਣ ਕਾਰਨ ਝੋਨਾ ਸੁੱਕ ਰਿਹਾ ਹੈ। ਸਮਾਜਸੇਵੀ ਨੌਜਵਾਨ ਸੰਦੀਪ ਸਿੰਘ ਚੂਹੜਚੱਕ ਨੇ ਦੱਸਿਆ ਕਿ ਇਹ ਵਤੀਰਾ ਪਿਛਲੇ 20 ਦਿਨਾਂ ਤੋਂ ਚੱਲ ਰਿਹਾ ਹੈ ਜਿਸ ਨਾਲ ਝੋਨੇ ਦੀ ਫਸਲ ਸੁੱਕ ਰਹੀ ਹੈ। ਉਹਨਾਂ ਬਿਜਲੀ ਵਿਭਾਗ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀ ਫਸਲ ਲਈ ਬਿਜਲੀ ਨਾ ਛੱਡੀ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।