ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਕਰ ਦਿੱਤਾ ਫੱਟੜ , ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

0
25

ਲੁਧਿਆਣਾ (TLT) ਨਸ਼ੇ ਵਿਚ ਟੱਲੀ ਹੋਏ ਨੌਜਵਾਨ ਨੇ ਦਾਤਰ ਦੀ ਨੋਕ ਤੇ ਮਜ਼ਦੂਰਾਂ ਕੋਲੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਮਜ਼ਦੂਰਾਂ ਨੇ ਜਦ ਉਸਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਦਾਤ ਮਾਰ ਕੇ ਇੱਕ ਮਜ਼ਦੂਰ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਧਾਂਦਰਾ ਰੋਡ ਦੇ ਰਹਿਣ ਵਾਲੇ ਅਵੀਦੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਸਾਹਿਬ ਨਾਲ ਦੁਪਹਿਰੇ ਤਿੰਨ ਵਜੇ ਦੇ ਕਰੀਬ ਫੇਸ 1 ਦੁੱਗਰੀ ਦੀ ਕੋਠੀ ਵਿੱਚ ਕੰਮ ਕਰ ਰਹੇ ਸਨ। ਦੋਵੇਂ ਮਜ਼ਦੂਰ ਗਲੀ ਵਿਚ ਖੜ੍ਹ ਕੇ ਮਸਾਲਾ ਬਣਾ ਰਹੇ ਸਨ। ਇਸੇ ਦੌਰਾਨ ਨਸ਼ੇ ਵਿਚ ਟੱਲੀ ਹੋਇਆ ਇਕ ਨੌਜਵਾਨ ਆਇਆ।

ਮੁਲਜ਼ਮ ਨੇ ਦਾਤ ਦੀ ਨੋਕ ਤੇ ਮਜ਼ਦੂਰਾਂ ਕੋਲੋਂ ਪੈਸੇ ਦੀ ਮੰਗ ਕੀਤੀ। ਮਜ਼ਦੂਰਾਂ ਨੇ ਜਦ ਉਸਦਾ ਵਿਰੋਧ ਕੀਤਾ ਤਾਂ ਗੁੱਸੇ ਵਿੱਚ ਆਏ ਮੁਲਜ਼ਮ ਨੇ ਅਵੀਦੇਸ਼ ਕੁਮਾਰ ਦੀ ਬਾਂਹ ਉੱਪਰ ਦਾਤ ਮਾਰ ਦਿੱਤਾ। ਆਲੇ ਦੁਆਲੇ ਦੇ ਲੋਕਾਂ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਥਾਣੇਦਾਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੀਆਰਪੀਐਫ ਕਲੋਨੀ ਦੇ ਰਹਿਣ ਵਾਲੇ ਮੁਲਜ਼ਮ ਆਸ਼ੂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।