ਸੁਲਤਾਨਵਿੰਡ ਦੀ ਨਹਿਰ ‘ਚ ਪਿਤਾ ਨੇ ਬੱਚਿਆ ਸਮੇਤ ਮਾਰੀ ਛਾਲ

0
28

ਸੁਲਤਾਨਵਿੰਡ (ਅੰਮ੍ਰਿਤਸਰ) (TLT) ਬੀਤੀ ਦੇਰ ਰਾਤ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ‘ਚ ਘਰੇਲੂ ਸਮੱਸਿਆ ਨੂੰ ਲੈ ਕੇ ਅੰਮ੍ਰਿਤਧਾਰੀ ਪਿਤਾ ਨੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰ ਦਿੱਤੀ | ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਵਾਸੀ ਮਾਡਲ ਟਾਊਨ ਛੇਹਰਟਾ ਨੇ ਦੱਸਿਆ ਕਿ ਮੇਰਾ ਲੜਕਾ ਮਨਦੀਪ ਸਿੰਘ ਜੋ ਰਾਤੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਵਾਪਸ ਆਇਆ ਤਾਂ ਮਨਦੀਪ ਸਿੰਘ ਆਪਣੇ ਦੋਵੇਂ ਬੱਚਿਆ ਨੂੰ ਲੈ ਕੇ ਮੋਟਰਸਾਈਕਲ ‘ਤੇ ਸਵਾਰ ਹੋਕੇ ਸੁਲਤਾਨਵਿੰਡ ਦੀ ਨਹਿਰ ‘ਚ ਛਾਲ ਮਾਰ ਦਿਤੀ | ਜ਼ਿਕਰਯੋਗ ਹੈ ਕਿ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਅਤੇ ਗੋਤਾ ਖੋਰ ਛਾਲ ਮਾਰਨ ਵਾਲਿਆਂ ਦੀ ਭਾਲ ਕਰ ਰਹੇ ਹਨ |