ਟਰਾਂਸਪੋਰਟ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਜਲੰਧਰ ਬੱਸ ਅੱਡੇ ਤੇ ਚਲਾਇਆ ਸਫ਼ਾਈ ਅਭਿਆਨ

0
74

ਜਲੰਧਰ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਸ ਵਿੱਚ ਸਫ਼ਰ ਕਰਕੇ ਮੁਸਾਫ਼ਿਰਾਂ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਦੇਖਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਫ਼ਰ ਦੌਰਾਨ ਆ ਰਹੀਆਂ ਮੁਸ਼ਕਲਾਂ ਜਾਨਣ ਲਈ ਉਨ੍ਹਾਂ ਨੇ ਬੱਸ ਵਿੱਚ ਸਫ਼ਰ ਕੀਤਾ ਅਤੇ ਕਿਹਾ ਕਿ ਬੱਸਾਂ ਵਿੱਚ ਅਤੇ ਬੱਸ ਅੱਡਿਆਂ ਚ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਜਲਦੀ ਦੂਰ ਕੀਤੀਆਂ ਜਾਣਗੀਆਂ। ਜਿਸ ਦੇ ਚਲਦਿਆਂ ਉਨ੍ਹਾਂ ਨੇ ਸੂਬੇ ਦੇ ਸਾਰੇ ਬੱਸ ਅੱਡਿਆਂ ਤੇ ਸਵੇਰੇ ਅੱਠ ਵਜੇ ਤੱਕ ਸਫ਼ਾਈ ਅਭਿਆਨ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਜਿਸ ਦੇ ਚੱਲਦਿਆਂ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਜ਼ੀ ਬੱਸ ਸਟੈਂਡ ਜਲੰਧਰ ਆਰ ਆਰ ਕੇ ਮੇੈਨੇਜਮੈਂਟ ਅਤੇ ਕਰਮਚਾਰੀਆਂ ਵੱਲੋਂ ਜਲੰਧਰ ਬੱਸ ਅੱਡੇ ਦੀ ਸਫ਼ਾਈ ਕੀਤੀ ਗਈ ਇਸ ਮੌਕੇ ਪਰਮਵੀਰ ਸਿੰਘ ਜੀਐਮ, ਗੁਰਪ੍ਰੀਤ ਸਿੰਘ ਡਬਲਿਊ ਐਮ, ਰਾਜ ਕੁਮਾਰ ਲੂਥਰਾ, ਹਰਪ੍ਰੀਤ ਸਿੰਘ ਕਾਹਲੋਂ, ਗੁਰਿੰਦਰ ਸਿੰਘ ਏ ਐੱਮ ਈ, ਬਲਜੀਤ ਸਿੰਘ, ਨਰਿੰਦਰ ਕੁਮਾਰ ਐਸ ਐਸ ਆਈ, ਗੁਰਕ੍ਰਿਪਾਲ ਸਿੰਘ, ਅਮਿਤ ਵਰਮਾ, ਗਗਨਦੀਪ ਸਿੰਘ, ਭੁਪਿੰਦਰ ਸ਼ਰਮਾ, ਕੋਮਲ ਰਛਪਾਲ ਸਿੰਘ ਏ ਓ, ਪੰਕਜ ਏ ਓ, ਗੌਰਵ, ਸੁਰਜੀਤ, ਸੁਖਵਿੰਦਰ ਸਿੰਘ ਐਸ ਏ, ਹਰਮੀਤ ਸਿੰਘ ਜੇ ਏ, ਚਰਨਜੀਤ, ਚਰਨਜੀਤ ਕੁਮਾਰ ਐਸ ਏ, ਪੰਕਜ ਕੁਮਾਰ ਐਸ ਏ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਮੌਜੂਦ ਸਨ