ਪੰਚਕੂਲਾ ’ਚ ਕਿਸਾਨਾਂ ’ਤੇ ਲਾਠੀਚਾਰਜ, ਪੁਲਿਸ ਨੇ ਕਿਹਾ-ਕਿਸਾਨਾਂ ਨੇ ਕੀਤਾ ਟ੍ਰੈਕਟਰ ਚੜ੍ਹਾਉਣ ਦਾ ਯਤਨ

0
27

ਚੰਡੀਗੜ੍ਹ (TLT) ਝੋਨੇ ਦੀ ਖਰੀਦ ’ਚ ਦੇਰੀ ਖਿਲਾਫ਼ ਚੰਡੀਗੜ੍ਹ ਟੋਲ ਪਲਾਜ਼ਾ ’ਤੇ ਹਰਿਆਣਾ ਦੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ, ਪਰ ਕਿਸਾਨ ਨਹੀਂ ਮੰਨੇ ਤੇ ਟਰੈਕਟਰ ਲੈ ਕੇ ਅੱਗੇ ਵਧੇ। ਇਸ ’ਤੇ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਪੁਲਿਸ ’ਤੇ ਟਰੈਕਟ ਚੜ੍ਹਾਉਣ ਦਾ ਕੀਤਾ ਯਤਨ, ਜਿਸ ਦੇ ਕਾਰਨ ਲਾਠੀਚਾਰਜ ਕਰਨਾ ਪਿਆ।