ਆਪਰੇਸ਼ਨ ਦੌਰਾਨ ਦਰਦ ਸਹਿਣ ਨਾ ਹੋਣ ‘ਤੇ ਰੋਣ ਲੱਗੀ ਔਰਤ, ਹਸਪਤਾਲ ਨੇ ਬਿੱਲ ਦੇ ਨਾਲ-ਨਾਲ ਰੋਣ ਦੇ ਵੀ ਕੱਟੇ ਪੈਸੇ

0
74

ਅਮਰੀਕਾ (tlt) ਅਮਰੀਕਾ ’ਚ ਇਕ ਔਰਤ ਨੂੰ ਆਪਰੇਸ਼ਨ ਦੌਰਾਨ ਰੋਣਾ ਭਾਰੀ ਪੈ ਗਿਆ। ਹਸਪਤਾਲ ਵਾਲਿਆਂ ਨੇ ਉਸਦੇ ਬਿੱਲ ’ਚ brief emotion ਦੇ ਨਾਮ ’ਤੇ ਅਲੱਗ ਤੋਂ ਪੈਸੇ ਜੋੜ ਦਿੱਤੇ। ਭਾਵ ਰੋਣ ’ਤੇ ਰਾਸ਼ੀ ਵਸੂਲ ਕੀਤੀ। ਸੁਣਨ ’ਚ ਥੋੜ੍ਹਾ ਅਜ਼ੀਬ ਲੱਗੇ, ਪਰ ਸੱਚ ’ਚ ਅਜਿਹਾ ਹੋਇਆ ਹੈ। ਔਰਤ ਸਰਜਰੀ ਦੌਰਾਨ ਦਰਦ ਸਹਿਣ ਨਹੀਂ ਕਰ ਪਾਈ ਅਤੇ ਚੀਕਣ ਲੱਗੀ। ਜਿਸਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਅਲੱਗ ਤੋਂ ਚਾਰਜ ਕੀਤਾ। ਔਰਤ ਨੇ ਟਵਿੱਟਰ ’ਤੇ ਬਿੱਲ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਗਈ।