ਬੇਖੌਫ ਬਦਮਾਸ਼ ਨੇ ਸਕੂਟਰ ‘ਤੇ ਜਾ ਰਹੀ ਔਰਤ ਦੀ ਚੇਨ ਝਪਟੀ

0
28

ਲੁਧਿਆਣਾ (TLT) ਪਤੀ ਦੇ ਨਾਲ ਸਕੂਟਰ ‘ਤੇ ਸਵਾਰ ਹੋ ਕੇ ਲੁਧਿਆਣਾ ਤੋਂ ਸਾਹਨੇਵਾਲ ਵੱਲ ਜਾ ਰਹੀ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਬੇਖੌਫ ਬਦਮਾਸ਼ ਨੇ ਉਸ ਦੀ ਸੋਨੇ ਦੀ ਚੇਨ ਉਤਾਰ ਲਈ। ਇਸ ਮਾਮਲੇ ਵਿਚ ਥਾਣਾ ਕੂੰਮਕਲਾਂ ਦੀ ਪੁਲਿਸ ਸਾਹਨੇਵਾਲ ਦੇ ਵਾਸੀ ਰਾਮ ਗੋਪਾਲ ਦੇ ਬਿਆਨਾਂ ਉਪਰ ਅਣਪਛਾਤੇ ਬਦਮਾਸ਼ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਮਗੋਪਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਲੁਧਿਆਣਾ ਵਿੱਚ ਇੱਕ ਰਿਸ਼ਤੇਦਾਰ ਨੂੰ ਮਿਲਨ ਲਈ ਆਏ ਸਨ।

ਦੁਪਹਿਰ ਵੇਲੇ ਉਹ ਸਕੂਟਰ ਤੇ ਸਵਾਰ ਹੋ ਕੇ ਵਾਪਸ ਜਾ ਰਹੇ ਸਨ।ਰਾਮ ਗੋਪਾਲ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਉਹ ਵ੍ਹਾਈਟ ਕਲੋਨੀ ਸਾਹਨੇਵਾਲ ਦੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਉਨ੍ਹਾਂ ਦੀ ਪਤਨੀ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਲਈ ।ਮੋਟਰਸਾਈਕਲ ਦੀ ਰਫ਼ਤਾਰ ਇਸ ਕਦਰ ਤੇਜ਼ ਸੀ ਕਿ ਅੱਖ ਝਪਕਦੇ ਹੀ ਬਦਮਾਸ਼ ਅੱਖੋਂ ਓਹਲੇ ਹੋ ਗਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਐੱਫਆਈਆਰ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।