ਸਰਹਿੰਦ ਦਾ ਨੌਜਵਾਨ 600 ਗ੍ਰਾਮ ਸੋਨੇ ਦੀ ਬੈਲਟ ਪਾ ਕੇ ਦੁਬਈ ਤੋਂ ਵਾਪਸ ਆਇਆ, ਅੰਮ੍ਰਿਤਸਰ ਏਅਰਪੋਰਟ ’ਤੇ ਗ੍ਰਿਫ਼ਤਾਰ

0
47

ਅੰਮ੍ਰਿਤਸਰ (TLT) ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਕਸਟਮ ਵਿਭਾਗ ਨੇ ਦੁਬਈ ਤੋਂ ਵਾਪਸ ਆਏ ਅਮਨਦੀਪ ਸਿੰਘ ਨਾਂ ਦੇ ਯਾਤਰੀ ਤੋਂ 600 ਗ੍ਰਾਮ ਬਰਾਮਦ ਕੀਤਾ ਹੈ। ਵਿਭਾਗ ਨੇ ਨੌਜਵਾਨ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

ਕਸਟਮ ਵਿਭਾਗ ਦੇ ਸੂਤਰਾਂ ਨੇ ਨੌਜਵਾਨ ਦੀ ਪਛਾਣ ਸਰਹਿੰਦ ਦੇ ਕੋਲ ਪਿੰਡ ਦਲਹੀਜ ਕਲਾਂ ਨਿਵਾਸੀ ਅੰਮ੍ਰਿਤਸਰ ਦੇ ਰੂਪ ’ਚ ਦੱਸੀ ਹੈ। ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਅਮਨਦੀਪ ਸਿੰਘ ਦੁਬਈ ਤੋਂ ਆਉਣ ਵਾਲੇ ਇੰਡੀਓ ਦੀ ਫਲਾਈਟ ਤੋਂ ਸ਼੍ਰੀ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਉਤਰਨ ਵਾਲਾ ਹੈ। ਏਅਰਪੋਰਟ ’ਤੇ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ ਤੇ ਤਲਾਸ਼ੀ ਦੌਰਾਨ ਉਸ ਦੀ ਜੀਂਸ ਦੇ ਨਾਲ ਲਗਾਈ ਸੋਨੇ ਦੀ ਬੈਲਟ ਦਾ ਭਾਰ 600 ਗ੍ਰਾਮ ਨਿਕਲਿਆ। ਕਸਟਮ ਅਧਿਕਾਰੀਆਂ ਤੇ ਏਅਰਪੋਰਟ ਅਥਾਰਟੀ ਦੇ ਅਫਸਰਾਂ ਨੇ ਤੁਰੰਤ ਅਮਨਦੀਪ ਸਿੰਘ ਨੂੰ ਰਾਊਂਡਅੱਪ ਕਰ ਲਿਆ।