ਇਸ ਸਾਲ ਕਦੋਂ ਹੈ ਕਰਵਾ ਚੌਥ, ਜਾਣੋ ਤਰੀਕ, ਸ਼ੁੱਭ ਮਹੂਰਤ ਤੇ ਚੰਦਰਮਾ ਚੜ੍ਹਨ ਦਾ ਸਮਾਂ

0
49

ਹਿੰਦੂ ਧਰਮ ਵਿਚ ਕਰਵਾ ਚੌਥ ਦਾ ਤਿਉਹਾਰ ਸਭ ਤੋਂ ਅਹਿਮ ਤਿਉਹਾਰਾਂ ਵਿਚੋਂ ਇਕ ਹੈ। ਇਸ ਨੂੰ ਸਭ ਤੋਂ ਮੁਸ਼ਕਲ ਵਰਤ ਵੀ ਮੰਨਿਆ ਗਿਆ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਸ਼ਰਧਾ ਅਤੇ ਭਗਤੀ ਭਾਵ ਨਾਲ ਵਰਤ ਰੱਖਦੀਆਂ ਹਨ। ਪੂਰਾ ਦਿਨ ਬਿਨਾਂ ਕੁਝ ਖਾਧੇ ਅਤੇ ਪਾਣੀ ਪੀਤੇ ਇਹ ਵਰਤ ਪੂਰਾ ਕਰਦੀਆਂ ਹਨ। ਇਸ ਸਾਲ ਇਹ ਤਿਉਹਾਰ 24 ਅਕਤੂਬਰ 2021 ਨੂੰ ਐਤਵਾਰ ਵਾਲੇ ਦਿਨ ਆ ਰਿਹਾ ਹੈ। ਇਹ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਸੰਕਸ਼ਟੀ ਚਤੁਰਥੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਰਵਾ ਚੌਥ ਦਾ ਪੁਰਬ ਕੱਤਕ ਮਹੀਨੇ ਆਉਂਦਾ ਹੈ ਤੇ ਹਿੰਦੂ ਪੰਚਾਂਗ ਅਨੁਸਾਰ ਕੱਤਕ ਮਹੀਨੇ ਦਾ ਆਰੰਭ 21 ਅਕਤੂਬਰ ਤੋਂ ਹੋ ਰਿਹਾ ਹੈ ਜਦਕਿ 19 ਨਵੰਬਰ ਨੂੰ ਕੱਤਕ ਮਹੀਨੇ ਦਾ ਸਮਾਪਨ ਹੋਵੇਗਾ।

ਕੀ ਹੈ ਚੰਦਰਮਾ ਚੜ੍ਹਨ ਦਾ ਸਮਾਂ

ਹਿੰਦੂ ਪੰਚਾਂਗ ਅਨੁਸਾਰ 24 ਅਕਤੂਬਰ ਵਾਲੇ ਦਿਨ ਐਤਵਾਰ ਦੀ ਸ਼ਾਮ 4 ਵੱਜ ਕੇ 18 ਮਿੰਟ ਤੋਂ ਰਾਹੂ ਕਾਲ ਸ਼ੁਰੂ ਹੋਵੇਗਾ ਤੇ ਸ਼ਾਮ 5 ਵੱਜ ਕੇ 43 ਮਿੰਟ ‘ਤੇ ਖ਼ਤਮ। ਇਸ ਦੌਰਾਨ ਚੰਦਰਮਾ ਬ੍ਰਿਖ ਰਾਸ਼ੀ ਵਿਚ ਗੋਚਰ ਕਰੇਗਾ। ਇਸ ਦਿਨ ਰਾਤ 8 ਵੱਜ ਕੇ 7 ਮਿੰਟ ‘ਤੇ ਚੰਦਰਮਾ ਚੜ੍ਹੇਗਾ।

ਕਰਵਾ ਚੌਥ ‘ਤੇ ਕਿਵੇਂ ਕਰੀਏ ਪੂਜਾ

  • ਇਸ ਦਿਨ ਸਵੇਰੇ ਇਨਸ਼ਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਾਉਣ ਤੇ ਵਰਤ ਕਰਨ ਦਾ ਸੰਕਲਪ ਲਓ।
  • ਇਸ ਵਰਤ ਵਿਚ ਪਾਣੀ ਪੀਣਾ ਵੀ ਵਰਜਿਤ ਹੈ। ਇਸ ਲਈ ਪਾਣੀ ਨਾ ਪੀਓ।
  • ਜਦੋਂ ਪੂਜਾ ਕਰਨ ਬੈਠੋ ਤਾਂ ਮੰਤਰ ਦੇ ਜਾਪ ਦੇ ਨਾਲ ਵਰਤ ਦੀ ਸ਼ੁਰੂਆਤ ਕਰੋ। ਇਹ ਮੰਤਰ ਹੈ : ‘ਮਮ ਸੁਖਸੌਭਾਗਯਰ ਪੁਤਰਪੌਤਰਾਦਿ ਸੁਸਥਿਰ ਸ਼੍ਰੀ ਪ੍ਰਾਪਤਯ ਕਰਕ ਚਤੁਰਥੀ ਵਰਤਮਹਮ ਕਰੀਸ਼ਯ।’
  • ਇਸ ਤੋਂ ਬਾਅਦ ਮਾਂ ਪਾਰਵਤੀ ਦਾ ਸੁਰਾਗ ਸਮੱਗਰੀ ਆਦਿ ਨਾਲ ਸ਼ਿੰਗਾਰ ਕਰੋ।
  • ਸ਼ਿੰਗਾਰ ਤੋਂ ਬਾਅਦ ਭਗਵਾਨ ਸ਼ਿਵ ਅਤੇ ਮਾਂ ਪਾਵਰਤੀ ਦੀ ਅਰਾਧਨਾ ਕਰੋ ਤੇ ਕੋਰੇ ਕਰਵੇ ‘ਚ ਪਾਣੀ ਭਰ ਕੇ ਪੂਜਾ ਕਰੋ। ਇੱਥੇ ਕਰਵੇ ‘ਚ ਪਾਣੀ ਰੱਖਣਾ ਜ਼ਰੂਰੀ ਹੈ।
  • ਪੂਰੇ ਦਿਨ ਦਾ ਵਰਤ ਰੱਖੋ ਅਤੇ ਵਰਤ ਦੀ ਕਥਾ ਸੁਣੋ।
  • ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਆਪਣਏ ਪਤੀ ਦੇ ਨਾਲ ਵਰਤ ਖੋਲ੍ਹੋ। ਇਸ ਦੌਰਾਨ ਪਤੀ ਹੱਥੋਂ ਹੀ ਅੰਨ ਤੇ ਜਲ ਗ੍ਰਹਿਣ ਕਰੋ।
  • ਵਰਤ ਤੋੜਨ ਤੋਂ ਬਾਅਦ ਪਤਨੀ, ਸੱਸ-ਸਹੁਰਾ ਸਭ ਦਾ ਅਸ਼ੀਰਵਾਦ ਲਓ ਤੇ ਵਰਤ ਸਮਾਪਤ ਕਰੋ।

ਕੀ ਹੈ ਇਸ ਤਿਉਹਾਰ ਦਾ ਮਹੱਤਵ

ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ ਵਿਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।

ਕਰਵਾ ਚੌਥ ਵਰਤ ਦੀ ਕਹਾਣੀ

ਪੌਰਾਣਿਕ ਕਥਾ ਅਨੁਸਾਰ, ਜਦੋਂ ਦੇਵਤਾ ਅਤੇ ਦੈਂਤਾਂ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਪਤਨੀਆਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ। ਮਾਨਤਾ ਅਨੁਸਾਰ ਇਸੇ ਦਿਨ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ। ਇਕ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਨੂੰ ਪ੍ਰਾਪਤ ਕਰਨ ਲਈ ਮਾਤਾ ਪਾਰਵਤੀ ਨੇ ਵੀ ਇਹ ਵਰਤ ਰੱਖਿਆ ਸੀ।