ਦੋ ਪ੍ਰੇਮੀਆਂ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ

0
46

ਲੁਧਿਆਣਾ (TLT) ਹਵਸ ਚ ਅੰਨ੍ਹੀ ਹੋਈ ਔਰਤ ਨੇ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਚ ਥਾਣਾ ਡਾਬਾ ਦੀ ਪੁਲਿਸ ਨੇ ਮ੍ਰਿਤਕ ਰਾਮ ਲਗਨ (40) ਦੇ ਭਰਾ ਉੱਤਰ ਪ੍ਰਦੇਸ਼ ਦੇ ਗੌਂਡਾ ਇਲਾਕੇ ਦੇ ਰਹਿਣ ਵਾਲੇ ਬੇਚਨ ਦੇ ਬਿਆਨਾਂ ‘ਤੇ ਪ੍ਰਤਾਪ ਨਗਰ ਦੀ ਰਹਿਣ ਵਾਲੀ ਮਨੀਸ਼ਾ, ਕੋਟ ਮੰਗਲ ਸਿੰਘ ਦੇ ਵਾਸੀ ਰਮੇਸ਼ ਤੇ ਮੱਘਰ ਦੀ ਚੱਕੀ ਚੌਕ ਦੇ ਰਹਿਣ ਵਾਲੇ ਬਰਫਤ ਅਨਸਾਰੀ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਾਬਾ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬੇਚਨ ਨੇ ਦੱਸਿਆ ਕਿ ਉਸ ਦੇ ਭਰਾ ਰਾਮ ਲਗਨ ਦਾ ਵਿਆਹ ਸਾਲ 2000 ਮਨੀਸ਼ਾ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਾਲ ਬਾਅਦ ਉਸ ਦਾ ਭਰਾ ਪਰਿਵਾਰ ਸਮੇਤ ਪ੍ਰਤਾਪਪੁਰਾ ਭਗਵਾਨ ਚੌਂਕ ਲੁਧਿਆਣਾ ਚ ਆ ਕੇ ਰਹਿਣ ਲੱਗ ਪਿਆ। ਬੇਚਨ ਨੇ ਦੱਸਿਆ ਕਿ ਉਸ ਦਾ ਭਰਾ ਆਪਣੀ ਪਤਨੀ ਨੂੰ ਲੈ ਕੇ ਅਕਸਰ ਪਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਬੇਚਨ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਮਨੀਸ਼ਾ ਦੇ ਰਮੇਸ਼ ਤੇ ਬਰਫਤ ਅਨਸਾਰੀ ਨਾਲ ਨਾਜਾਇਜ਼ ਸਬੰਧ ਹਨ। ਬੇਚਨ ਦੇ ਮੁਤਾਬਕ ਇਸ ਗੱਲ ਨੂੰ ਲੈ ਕੇ ਘਰ ਚ ਅਕਸਰ ਝਗੜਾ ਚਲਦਾ ਰਹਿੰਦਾ ਸੀ। 21 ਸਤੰਬਰ ਨੂੰ ਮਨੀਸ਼ਾ ਨੇ ਬੇਚਨ ਨੂੰ ਫੋਨ ਕਰਕੇ ਦੱਸਿਆ ਕਿ ਰਾਮ ਲਲਨ ਘਰ ਤੋਂ ਲਾਪਤਾ ਹੋ ਗਿਆ ਹੈ। 22 ਸਿਤੰਬਰ ਨੂੰ ਰਾਮ ਲਗਨ ਦੀ ਲਾਸ਼ ਨਹਿਰ ਦੇ ਕੋਲ ਖੇਤਾਂ ਚੋਂ ਮਿਲੀ। ਸਾਰੇ ਮੁਲਜ਼ਮਾਂ ਨੇ ਆਪਸ ਚ ਸਾਜਬਾਜ ਹੋ ਕੇ ਬੇਚਨ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਲਾਸ਼ ਦਾ ਸਸਕਾਰ ਕਰ ਦਿੱਤਾ। ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਰਨ ਵਾਲੇ ਦੇ ਮੂੰਹ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਬੇਚਨ ਦਾ ਕਹਿਣਾ ਹੈ ਕਿ ਰਮੇਸ਼ ਬਰਫ਼, ਅੰਸਾਰੀ ਤੇ ਮਨੀਸ਼ਾ ਨੇ ਆਪਸ ਚ ਮਿਲ ਕੇ ਰਾਮ ਲਗਨ ਦਾ ਕਤਲ ਕੀਤਾ ਹੈ। ਉਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਾਬਾ ਦੇ ਇੰਚਾਰਜ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਬੇਚਨ ਦੇ ਬਿਆਨ ਲੈ ਕੇ ਤਿੰਨਾਂ ਮੁਲਜ਼ਮਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰਨ ਚ ਜੁੱਟ ਗਈ ਹੈ, ਜਲਦੀ ਹੀ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।