ਪਤੀ ਤੇ ਦੋ ਬੱਚਿਆਂ ਦੀ ਆਤਮਹੱਤਿਆ ‘ਚ ਪਤਨੀ ਗ੍ਰਿਫ਼ਤਾਰ

0
36

ਜਲੰਧਰ (TLT) ਪਿਛਲੀ 13 ਅਗਸਤ ਨੂੰ ਨੂਰਮਹਿਲ ਥਾਣਾ ਖੇਤਰ ‘ਚ ਦੋ ਬੱਚਿਆਂ ਨਾਲ ਪਿਤਾ ਦੇ ਆਤਮਹੱਤਿਆ ਕਰਨ ਦੇ ਮਾਮਲੇ ‘ਚ ਪਤਨੀ ਅਮਨਦੀਪ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਉਸ ਦੀ ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। 13 ਜੁਲਾਈ ਨੂੰ ਪਿੰਡ ਪੰਡੋਰੀ ਜਗੀਰ ਦੇ ਰਹਿਣ ਵਾਲੇ ਜਸਵੀਰ ਸਿੰਘ ਨੇ ਆਪਣੇ ਦੋ ਬੱਚਿਆਂ ਸਹਿਜਪ੍ਰੀਤ ਤੇ ਮਨਰੂਪ ਨਾਲ ਜ਼ਹਿਰੀਲਾ ਪਦਾਰਥ ਖਾ ਕੇ ਜਾਨ ਦੇ ਦਿੱਤੀ ਸੀ।

ਜਸਵੀਰ ਸਿੰਘ ਦੇ ਭਰਾ ਹਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਨ੍ਹਾਂ ਦੀ ਭਾਬੀ ਅਮਨਦੀਪ ਕੌਰ ਅਕਸਰ ਇੰਟਰਨੈੱਟ ਮੀਡੀਆ ‘ਤੇ ਆਪਣੇ ਡਾਂਸ ਦੀਆਂ ਵੀਡੀਓ ਬਣਾ ਕੇ ਪਾਇਆ ਕਰਦੀ ਸੀ। ਇਸ ਦੌਰਾਨ ਉਸ ਦੀ ਜਾਨ ਪਛਾਣ ਇਕ ਨੌਜਵਾਨ ਨਾਲ ਹੋਈ ਜਿਸ ਨਾਲ ਉਸ ਨੇ ਵਿਆਹ ਕਰ ਲਿਆ ਤੇ ਪਤੀ ਜਸਪ੍ਰੀਤ ‘ਤੇ ਤਲਾਕ ਦੇਣ ਦਾ ਦਬਾਅ ਬਣਾਉਣ ਲਗ ਪਈ। ਜਸਪ੍ਰੀਤ ਉਸ ਨੂੰ ਤਲਾਕ ਦੇਣ ਲਈ ਤਿਆਰ ਨਹੀਂ ਸੀ। ਕਈ ਵਾਰ ਘਰਵਾਲਿਆਂ ਨੇ ਅਮਨਦੀਪ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਆਈ। ਉਲਟਾ ਆਪਣੇ ਪਤੀ ਨੂੰ ਧਮਕੀਆਂ ਦੇਣ ਲੱਗ ਪਈ।ਇਸ ਕਾਰਨ ਮਾਨਸਿਕ ਰੂਪ ਤੋਂ ਪਰੇਸ਼ਾਨ ਆਪਣੇ ਦੋਵੇਂ ਬੱਚਿਆਂ ਨਾਲ ਖੇਤ ‘ਚ ਬਣੇ ਖੂਹ ‘ਤੇ ਗਿਆ ਤੇ ਉਥੇ ਉਸ ਨੇ ਪਹਿਲਾਂ ਦੋਵੇਂ ਬੱਚਿਆਂ ਨੂੰ ਸਲਫਾਸ ਖੁਆਈ ਤੇ ਫਿਰ ਖੁਦ ਖਾ ਲਈ ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ

ਥਾਣਾ ਇੰਚਾਰਜ ਗੁਰਿੰਦਰ ਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਆਤਮਹੱਤਿਆ ਲਈ ਉਕਸਾਉਣ ਦੇ ਮਾਮਲੇ ‘ਚ ਮਹਿਲਾ ਤੇ ਉਸ ਦੇ ਦੂਜੇ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਹਿਲਾ ਦੀ ਮਾਂ ਰਾਜਵੰਤ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਜਦਕਿ ਹੁਣ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।