ਆਨਲਾਈਨ ਗੇਮਾਂ ਖੇਡਣ ਵਾਲੇ ਹੋ ਜਾਣ ਸਾਵਧਾਨ! ਹੈਕਰਜ਼ ਬੈਂਕ ਅਕਾਊਂਟ ਕਰ ਦੇਣਗੇ ਖ਼ਾਲੀ

0
45

ਅੱਜਕਲ੍ਹ ਲੋਕਾਂ ‘ਚ ਆਨਲਾਈਨ ਗੇਮਜ਼ ਦਾ ਚਲਨ ਕਾਫੀ ਵਧ ਗਿਆ ਹੈ ਜਿਸ ਦਾ ਸਿੱਧਾ ਫਾਇਦਾ ਹੈਕਰਜ਼ ਉਠਾ ਰਹੇ ਹਨ। ਗੇਮਜ਼ ਦੇ ਬਹਾਨੇ ਲੋਕਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੇ ਹਨ। ਇੱਥੋਂ ਤਕ ਕਿ ਠੱਗ ਗੇਮਿੰਗ ਪਲੇਟਫਾਰਮ ‘ਤੇ ਅਕਾਊਂਟ ਤਕ ਪਹੁੰਚਣ ਲਈ ਮੈਲਵੇਅਰ ਦਾ ਇਸਤੇਮਾਲ ਕਰ ਰਹੇ ਹਨ। ਹਾਲ ਹੀ ‘ਚ ਬਲਡੀਸਟੀਲਰ ਟ੍ਰੋਜ਼ਨ ਨਾਂ ਦੇ ਮੈਲਵੇਅਰ ਦਾ ਪਤਾ ਚੱਲਿਆ ਹੈ ਜਿਸ ਨੇ ਯੂਰਪ, ਲੇਟਿਨ ਅਮੈਰਿਕਾ ਤੇ ਏਸ਼ੀਆ-ਪੈਸੀਫਿਕ ਰੀਜਨ ਦੇ ਯੂਜ਼ਰਜ਼ ਨੂੰ ਨੁਕਸਾਨ ਪਹੁੰਚਾਇਆ ਹੈ।

ਬਲੀਪਿੰਗ ਕੰਪਿਊਟਰ ਦੀ ਇਕ ਰਿਪੋਰਟ ਅਨੁਸਾਰ ਬਲੱਡੀਸਟੀਲਰ ਟ੍ਰੋਜ਼ਨ ਮੈਲਵੇਅਰ ਕਈ ਮਹੀਨਿਆਂ ਤੋਂ ਯੂਜ਼ਰਜ਼ ਨੂੰ ਫਾਲੋ ਕਰ ਰਿਹਾ ਹੈ। ਇਸ ਨਾਲ ਫਰਮ ਕੈਸਪਸਰਕੀ ਦੀ ਰਿਸਰਚ ਟੀਮ ਨੇ ਲੱਭਿਆ ਸੀ। ਸੇਫਟੀ ਫਰਮ ਅਨੁਸਾਰ ਮੈਲਵੇਅਰ ਗੇਮ ਨੂੰ ਧਿਆਨ ‘ਚ ਰੱਖ ਕੇ ਨਹੀਂ ਬਣਾਇਆ ਗਿਆ ਹੈ। ਫਿਰ ਵੀ ਇਸ ਰਾਹੀਂ ਐਪਸ ਨੂੰ ਟਾਰਗੈੱਟ ਕਰ ਕੇ ਜਾਣਕਾਰੀ ਇਕੱਤਰ ਕੀਤੀ ਜਾ ਸਕਦੀ ਹੈ ਜਿਸ ਨੂੰ ਡਾਰਕ ਵੈੱਬ ‘ਤੇ ਵੇਚਿਆ ਜਾਂਦਾ ਹੈ।

ਕਿਸੇ ਵੀ ਯੂਜ਼ਰਜ਼ ਦੇ ਅਕਾਊਂਟ ਨੂੰ ਹੈਕ ਕਰਨਾ ਆਸਾਨ ਨਹੀਂ ਹੁੰਦਾ। ਹਮੇਸ਼ਾ ਲੋਕਾਂ ਦੀ ਗ਼ਲਤੀ ਦਾ ਫਾਇਦਾ ਹੈਕਰਜ਼ ਚੁੱਕ ਲੈਂਦੇ ਹਨ। ਰਿਪੋਰਟ ਅਨੁਸਾਰ ਯੂਜ਼ਰਜ਼ ਵੱਲੋਂ ਸ਼ੱਕੀ ਐਪ ਜਾਂ ਫਾਈਲ ਡਾਊਨਲੋਡ ਕਰਨ ਨਾਲ ਸਮੱਸਿਆ ਖੜ੍ਹੀ ਹੁੰਦੀ ਹੈ। ਗੇਮ ਖੇਡਣ ਲਈ ਚੀਡ ਕੋਡਸ ਡਾਊਨਲੋਡ ਕਰਦੇ ਹਨ। ਅਕਸਰ ਇਨ੍ਹਾਂ ਵਿਚ ਮੈਲਵੇਅਰ ਹੁੰਦੇ ਹਨ।

ਰਿਪੋਰਟ ਮੁਤਾਬਕ ਬਲੱਡੀਸਟੀਲਰ ਟ੍ਰੋਜ਼ਨ ਮੈਲਵੇਅਰ ਕੁਕੀਜ਼, ਪਾਸਵਰਡ, ਬ੍ਰਾਊਜ਼ਰ ਤੋਂ ਬੈਂਕਿੰਗ ਜਾਣਕਾਰੀ ਤੇ ਸਕ੍ਰੀਨਸ਼ਾਟ ਚੋਰੀ ਕਰ ਸਕਦੇ ਹਨ। ਉੱਥੇ ਹੀ ਡੈਸਕਟਾਪ ਫਾਈਲਾਂ, ਮੈਮਰੀ ਲਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਾਲ ਹੀ ਇਸ ਵਿਚ ਡੁਪਲੀਕੇਟ ਲੌਗਿੰਗ ਪ੍ਰੋਟੈਕਸ਼ਨ ਤੇ ਰਿਵਰਸ ਇੰਜੀਨੀਅਰਿੰਗ ਪ੍ਰੋਟੈਕਸ਼ਨ ਫੀਚਰਜ਼ ਵੀ ਹਨ।