ਜ਼ਹਿਰੀਲੇ ਛੋਲੇ ਭਟੂਰੇ ਖੁਆ ਕੇ ਕੀਤੀ ਹੱਤਿਆ, ਮੁਕੱਦਮਾ ਦਰਜ

0
39

ਲੁਧਿਆਣਾ (TLT) ਸਾਜ਼ਿਸ਼ ਦੇ ਤਹਿਤ ਜ਼ਹਿਰੀਲੇ ਛੋਲੇ ਭਟੂਰੇ ਖੁਆ ਕੇ ਅਧੇੜ ਉਮਰ ਦੇ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਪਿੰਡ ਖਾਨਪੁਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਬਿਆਨ ਉਪਰ ਜਨਤਾ ਨਗਰ ਗਲੀ ਨੰਬਰ 1 ਦੇ ਵਾਸੀ ਹਲਵਾਈ ਓਮਾ ਦੱਤ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਥਾਣਾ ਡਾਬਾ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਖਾਨਪੁਰ ਦਾ ਹੀ ਰਹਿਣ ਵਾਲਾ ਉਸ ਦਾ ਦੋਸਤ ਬਲਜੀਤ ਸਿੰਘ(40) ਦੁੱਧ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲੋਂ ਉਹ ਸਟਾਰ ਰੋਡ ਤੇ ਹਲਵਾਈ ਓਮਾ ਦੱਤ ਕੋਲ ਉਧਾਰ ਦਿੱਤੇ ਦੁੱਧ ਦੇ ਪੈਸੇ ਲੈਣ ਲਈ ਗਿਆ।ਉਮਾ ਦੱਤ ਨੇ ਬਲਜੀਤ ਸਿੰਘ ਨੂੰ ਪੈਸੇ ਦੇਣ ਦੀ ਬਜਾਏ ਭਰੋਸੇ ਵਿਚ ਲੈ ਕੇ ਛੋਲੇ ਭਟੂਰੇ ਖੁਆ ਦਿੱਤੇ।ਭਟੂਰੇ ਖਾਣ ਤੋਂ ਬਾਅਦ ਬਲਜੀਤ ਸਿੰਘ ਦੀ ਹਾਲਤ ਬੇਹੱਦ ਖਰਾਬ ਹੋ ਗਈ। ਇਲਾਜ ਲਈ ਬਲਜੀਤ ਸਿੰਘ ਨੂੰ ਸਿੱਧੂ ਹਸਪਤਾਲ ਦਾਖ਼ਲ ਕਰਵਾਇਆ ਗਿਆ ,ਜਿੱਥੇ ਉਸ ਦੀ ਮੌਤ ਹੋ ਗਈ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਹਲਵਾਈ ਓਮਾ ਦੱਤ ਨੇ ਬਲਜੀਤ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਉਸਦਾ ਕਤਲ ਕੀਤਾ ਹੈ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਸੁਖਵਿੰਦਰ ਸਿੰਘ ਦੇ ਬਿਆਨਾਂ ਉਪਰ ਓਮਾ ਦੱਤ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਓਮਾ ਦੱਤ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।